ਜਗਰਾਉਂ 24 ਸਤੰਬਰ (ਜਸਮੇਲ ਗ਼ਾਲਿਬ ) 358 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਮੋਰਚੇ ਚ ਅੱਜ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ। ਕਿਸਾਨ ਆਗੂ ਜਗਨ ਨਾਥ ਸੰਘਰਾਓ ਦੀ ਪ੍ਰਧਾਨਗੀ ਹੇਠ ਦਿੱਤੇ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਅੱਜ ਅਮਰੀਕਾ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਓਥੇ ਵਸਦੇ ਭਾਰਤੀਆਂ ਦੇ ਤਿੱਖੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਅੱਜ ਅਮਰੀਕਾ ਚ ਏਅਰਪੋਰਟ ਤੇ ਮੋਦੀ ਦੇ ਸਵਾਗਤ ਲਈ ਕੋਈ ਭਾਰਤੀ ਪੰਜਾਬੀ ਨਾ ਪੁੱਜਾ।ਸਗੋਂ ਭਾਰਤੀਆਂ ਵਿਸੇਸ਼ਕਰ ਪੰਜਾਬੀਆਂ ਨੇ ਕਾਲੇ ਤੇ ਕਿਸਾਨੀ ਝੰਡੇ ਲੈ ਕੇ ਮੋਦੀ ਗੋ ਬੋਕ ਦੇ ਜੋਰਦਾਰ ਨਾਰੇ ਗੁੰਜਾਉਂਦਿਆ ਰੋਹ ਭਰਪੂਰ ਵਿਰੋਧ ਕੀਤਾ। ਉਨਾਂ ਦੱਸਿਆ ਕਿ ਸੰਸਾਰ ਸਾਮਰਾਜ ਦੇ ਸਰਗਨੇ ਅਮਰੀਕਾ ਦੇ ਵਖ ਵਖ ਕਾਰਪੋਰੇਟਾਂ ਨਾਲ ਮੋਦੀ ਵਲੋਂ ਮੀਟਿੰਗਾਂ ਕਰਕੇ ਉਨਾਂ ਨੂੰ ਦੇਸ਼ ਦੇ ਪੈਦਾਵਾਰੀ ਸਾਧਨਾਂ ਅਤੇ ਖੇਤੀ ਤੇ ਕਬਜਾ ਕਰਨ ਲਈ ਸਮਝੋਤੇ ਕੀਤੇ ਜਾ ਰਹੇ ਹਨ। ਨਿਊਯਾਰਕ ਚ ਯੂ ਐਨ ਓ ਦੀ ਮੀਟਿੰਗ ਨੂੰ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਸੰਬੋਧਨ ਕਰਨ ਗਏ ਇਸ ਸਾਮਰਾਜ ਦੇ ਦਲਾਲ ਨੂੰ ਅਮਰੀਕਾ ਵਸਦੇ ਭਾਰਤੀ ਦੇਸ਼ ਅੰਦਰ ਜੋ ਇਕ ਸਾਲ ਤੋਂ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਹੇਠ ਰੋਲ ਰਿਹਾ ਹੈ, ਲਈ ਲਾਹਨਤਾਂ ਪਾ ਰਹੇ ਹਨ। ਸਿਰੇ ਦੇ ਢੀਠ ਤੇ ਬੇਈਮਾਨ ਭਾਜਪਾ ਦੇ ਪ੍ਰਧਾਨ ਮੰਤਰੀ ਖਿਲਾਫ ਨੋ ਫਾਰਮਰਜ਼ ਨੋ ਫੂਡ ਅਤੇ ਕਾਲੇ ਕਾਨੂੰਨ ਰੱਦ ਕਰੋ ਦੇ ਨਾਰੇ ਗੁੰਜਾਉਂਦਿਆਂ ਐਨ ਆਰ ਆਈ ਭਾਰਤੀਆਂ ਨੇ ਜਬਰਦਸਤ ਵਿਰੋਧ ਕਰਕੇ ਮੋਦੀ ਦੇ ਭੁਲੇਖੇ ਤੋੜਣ ਦਾ ਸਫਲ ਯਤਨ ਕੀਤਾ।ਇਸ ਸਮੇਂ।ਅਪਣੇ ਸੰਬੋਧਨ ਚ ਕਿਸਾਨ ਆਗੂਆਂ ਕੁਲਵਿੰਦਰ ਸਿੰਘ ਢੋਲਣ, ਅਵਤਾਰ ਸਿੰਘ ਕੋਠੇ ਬੱਗੂ ਨੇ ਦੱਸਿਆ ਕਿ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਸਾਰੇ ਹੀ ਪਿੰਡਾਂ ਚ ਜਥੇਬੰਦੀ ਦੀਆਂ ਇਕਾਈਆਂ ਵੱਲੋ ਘਰੋ ਘਰੀ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ।ਬੀਤੇ ਦਿਨੀਂ ਚਕਰ, ਭੰਮੀਪੁਰਾ, ਢੋਲਣ, ਦੇਹੜਕਾ, ਗਾਲਬ ਕਲਾਂ, ਰੂਮੀ, ਸੂਜਾਪੁਰ, ਸਿਧਵਾਂ ਕਲਾਂ, ਪੋਨਾ ,ਮੱਲਾ ਬੁਰਜਕਲਾਲਾ,ਅਖਾੜਾ ਬੱਸੂਵਾਲ, ਚੀਮਾ ਆਦਿ ਪਿੰਡਾਂ ਚ ਵਡੀਆਂ ਮੀਟਿੰਗਾਂ ਅਤੇ ਮਾਰਚ ਕੀਤੇ ਗਏ। ਇਸ ਮੁਹਿੰਮ ਰਾਹੀਂ ਕਿਸਾਨਾਂ ਨੂੰ ਦਿੱਲੀ ਮੋਰਚਿਆਂ ਤੇ ਕਾਫਲੇ ਭੇਜਣ ਅਤੇ 27 ਸਿਤੰਬਰ ਨੂੰ ਮੋਗਾ ਜਗਰਾਂਓ ਜੀ ਟੀ ਰੋਡ ਤੇ ਖੰਡ ਮਿੱਲ ਦੇ ਸਾਹਮਣੇ ਲਗਾਏ ਜਾ ਰਹੇ ਟ੍ਰੈਫਿਕ ਜਾਮ ਧਰਨੇ ਚ ਪੁੱਜਣ ਦਾ ਸੱਦਾ ਦਿੱਤਾ। ਉਨਾਂ ਇਸ ਜਾਮ ਧਰਨੇ ਚ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦਾ ਵਿਛੋੜਾ ਦਿਵਸ ਤੇ ਅਤੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਤੇ ਨਮਨ ਕੀਤਾ ਜਾਵੇਗਾ।ਉਨਾਂ ਕਿਹਾ ਕਿ 28 ਸਿਤੰਬਰ ਨੂੰ ਫਿਰੋਜ਼ਪੁਰ ਹੁਸੈਨੀ ਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦ ਭਗਤ ਸਿੰਘ ਦੇ ਜਨਮ।ਦਿਨ ਤੇ ਉਨਾਂ ਦੀ ਯਾਦ ਚ ਸਮਾਗਮ ਕੀਤਾ ਜਾ ਰਿਹਾ ਹੈ।ਇਸ ਸਮੇਂ ਧਰਨਾਕਾਰੀਆਂ ਦਾ ਜਗਦੀਸ਼ ਸਿੰਘ ਵਲੋਂ ਧੰਨਵਾਦ ਕੀਤਾ ਗਿਆ।