You are here

ਭੋਗ ਤੇ ਵਿਸ਼ੇਸ਼  

ਜਗਰਾਉਂ ਕਰਨੈਲ ਗੇਟ ਵਾਸੀ ਸ ਗੁਰਬਚਨ ਸਿੰਘ ਆਪਣੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ  

ਜਗਰਾਉਂ 24 ਸਤੰਬਰ  ( ਗੁਰਕੀਰਤ ਜਗਰਾਉਂ  / ਮਨਜਿੰਦਰ ਗਿੱਲ ) ਸ ਹਰਪਿੰਦਰ ਸਿੰਘ ਅਤੇ ਸ ਅਮਨਦੀਪ ਸਿੰਘ ਰਾਜੂ ( ਮੋਟਾ ਤੇਲ ਵਾਲਾ )ਦੇ ਸਤਿਕਾਰਯੋਗ ਪਿਤਾ ਜੀ ਸ ਗੁਰਬਚਨ ਸਿੰਘ 18 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਸ ਗੁਰਬਚਨ ਸਿੰਘ ਜੀ ਆਪਣੇ ਆਲੇ ਦੁਆਲੇ ਇਕ ਬਹੁਤ ਹੀ ਚੰਗੀ ਸ਼ਖ਼ਸੀਅਤ ਦੇ ਤੌਰ ਤੇ ਇਲਾਕੇ ਵਿੱਚ ਅਸਰ ਰਸੂਖ਼ ਰੱਖਣ ਵਾਲੇ ਵਿਅਕਤੀ ਸਨ ।  ਜਿੱਥੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਵੱਡਾ ਘਾਟਾ ਪਿਆ ਉੱਥੇ ਜਨ ਸ਼ਕਤੀ ਨਿਊਜ਼ ਆਧਾਰਾਂ ਦੇ ਮਾਲਕ ਅਮਨਜੀਤ ਸਿੰਘ ਖਹਿਰਾ ਯੂ ਕੇ ਵਾਸੀ  ਨੁੰ ਵੀ ਪਿਤਾ ਸਾਮਾਨ ਬਜ਼ੁਰਗਾਂ ਦੇ ਵਿਛੋੜਾ ਦੇ ਜਾਣ ਦਾ ਗਹਿਰਾ ਸਦਮਾ ਲੱਗਾ ।ਅੱਜ ਅਮਨਜੀਤ ਸਿੰਘ ਖਹਿਰਾ ਨੇ ਉਚੇਚੇ ਤੌਰ ਤੇ ਜਨਸ਼ਕਤੀ ਨਿਊਜ਼ ਦੇ ਪੱਤਰਕਾਰ ਗੁਰਕੀਰਤ ਜਗਰਾਉਂ ਨਾਲ ਗੱਲਬਾਤ ਕਰਦੇ ਕਿਹਾ 2011 ਤੋਂ ਜਦੋ ਦਾ ਇਨ੍ਹਾਂ ਬਜ਼ੁਰਗਾਂ ਨੂੰ ਮਿਲਿਆ ਸੀ ਉਸ ਸਮੇਂ ਤੋਂ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਗਰੀਬ ਅਤੇ ਜ਼ਰੂਰਤਮੰਦ ਵਿਅਕਤੀ ਦੇ ਨਾਲ ਖੜ੍ਹਨਾ ਅਤੇ ਸੱਚ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਅਜੋਕੇ ਕਰਾਮਾਤੀ ਜੀਵਨ ਦੇ ਵਿੱਚ ਸਭ ਤੋਂ ਵੱਡੀ ਖੱਟੀ ਹੈ ਉਨ੍ਹਾਂ ਕਿਹਾ ਕਿ ਬਾਪੂ ਗੁਰਬਚਨ ਸਿੰਘ ਦੀ ਕਹੀ ਹੋਈ ਗੱਲ ਪੱਲੇ ਬੰਨ੍ਹ ਚਾਹੇ ਵੱਡੇ ਵੱਡੇ ਨੁਕਸਾਨ ਵੀ ਹੋਏ ਪਰ ਮੈਂ ਆਪਣੀ ਰਹਿੰਦੀ ਜ਼ਿੰਦਗੀ ਸਚਾਈ ਦਾ ਜ਼ਰੂਰਤਮੰਦ ਵਿਅਕਤੀ ਦੇ ਨਾਲ ਖੜ੍ਹਨ ਦਾ ਅਤੇ ਸੱਚ ਦਾ ਪੱਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਸਦਕਾ ਜੋ ਵਾਅਦਾ ਕੀਤਾ ਪੂਰਾ ਕਰਾਂਗਾ । ਮੈਂ ਅੱਜ ਇਹ ਅਰਦਾਸ ਕਰਦਾ ਹਾਂ ਕਿ ਬਾਪੂ ਗੁਰਬਚਨ ਸਿੰਘ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਨਾਂ ਵਿਚ ਨਿਵਾਸ ਦੇਣ ਬਹੁਤ ਦੁੱਖ ਹੋਇਆ ਕੇ ਇਕ ਬਹੁਤ ਹੀ ਚੰਗੇ ਇਨਸਾਨ ਦਾ ਸਾਡੇ ਸਿਰ ਤੋਂ ਹੱਥ ਉੱਠ ਗਿਆ। ਇਸ ਸਮੇਂ ਉਨ੍ਹਾਂ ਦੇ ਛੋਟੇ ਸਪੁੱਤਰ ਅਮਨਦੀਪ ਸਿੰਘ ਰਾਜੂ ਨੇ ਗੱਲ ਕਰਦੇ ਦੱਸਿਆ ਕਿ 26 ਸਤੰਬਰ 2021 ਦਿਨ ਐਤਵਾਰ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕਰਨੈਲ ਗੇਟ ਗਲੀ ਨੰਬਰ 6 ਐਲ ਵਿਖੇ ਦੁਪਹਿਰ ਬਾਰਾਂ ਤੋਂ ਇੱਕ ਵਜੇ ਤਕ ਬਾਪੂ ਗੁਰਬਚਨ ਸਿੰਘ ਜੀ ਦੀ ਅੰਤਮ  ਅਰਦਾਸ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ।