ਬਰਮਿੰਘਮ ,13 ਸਤੰਬਰ (ਜਨ ਸ਼ਕਤੀ ਬਿਊਰੋ ) 12 ਸਤੰਬਰ ਸ਼ਾਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਪਣੀ ਇੰਗਲੈਂਡ ਫੇਰੀ ਦੌਰਾਨ ਗੁਰਦੁਆਰਾ ਬਾਬਾ ਸੰਗ ਸਮੈਦਿਕ ਵਿਖੇ ਨਤਮਸਤਕ ਹੋਏ ਜਿੱਥੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨਾਲ ਬੈਠਕ ਵੀ ਕੀਤੀ ਅਤੇ ਉਨ੍ਹਾਂ ਤੋਂ ਆਪਸੀ ਮਸਲੇ ਰਲ ਬੈਠ ਕੇ ਸੁਲਝਾਉਣ ਅਤੇ ਕੌਮ ਵਿੱਚ ਏਕਤਾ ਲਿਆਉਣ ਦੀ ਗੱਲ ਵੀ ਆਖੀ । ਇਸ ਸਮੇਂ ਗਿਆਨੀ ਰਵਿੰਦਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੀ ਆਇਆਂ ਆਖਿਆ ਗਿਆ ।