You are here

ਮਹਾਨ ਗ਼ਦਰੀ ਯੋਧੇ ਸ਼ਹੀਦ ਰੁੱਲੀਆ ਸਿੰਘ ਸਰਾਭਾ ਨੂੰ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਸ਼ਰਧਾ ਫੁੱਲ ਭੇਟ

ਚੌਂਕੀਮਾਨ,1 ਸਤੰਬਰ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )
 ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਅਤੇ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਲਗਾਤਾਰ ਚੱਲ ਰਹੇ ਧਰਨੇ ਦੇ ਦੌਰਾਨ ਅੱਜ ਗ਼ਦਰ ਪਾਰਟੀ ਦੇ ਮਹਾਨ ਸ਼ਹੀਦ ਬਾਬਾ ਰੁੱਲੀਆ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਪ੍ਰੋਗਰਾਮ ਦੇ ਸਭਿਆਚਾਰਕ ਸੈਸ਼ਨ ਦੇ ਦੌਰਾਨ ਇਨਕਲਾਬੀ ਕਵੀਸ਼ਰੀ ਜੱਥੇ ਰਸੂਲਪੁਰ ਦੇ ਕਲਾਕਾਰ ਰੁਪਿੰਦਰ, ਹਰਵਿੰਦਰ ਅਤੇ ਮਨਦੀਪ ਸਿੰਘ ਨੇ ਗ਼ਦਰ ਲਹਿਰ ਦੀਆਂ ਕਵਿਤਾਵਾਂ ਪੇਸ਼ ਕਰਕੇ ਮਾਹੌਲ ਨੂੰ ਇਨਕਲਾਬੀ ਰੰਗ ਵਿੱਚ ਰੰਗਿਆ। ਇਸ ਤੋਂ ਇਲਾਵਾ ਉੱਘੇ ਗਾਇਕ ਭੂਰਾ ਸਿੰਘ ਗੁੱਜਰਵਾਲ ਨੇ ਕਿਸਾਨ ਅੰਦੋਲਨ ਬਾਰੇ ਗੀਤ ਪੇਸ਼ ਕੀਤੇ। ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਸਦੇਵ ਸਿੰਘ ਲੱਲਤੋਂ,ਮਾ ਆਤਮਾ ਸਿੰਘ ਬੋਪਾਰਾਏ, ਅਵਤਾਰ ਸਿੰਘ ਰਸੂਲਪੁਰ, ਸਤਿਨਾਮ ਸਿੰਘ ਮੋਰਕਰੀਮਾਂ, ਰਣਜੀਤ ਸਿੰਘ ਗੁੜੇ, ਜਸਬੀਰ ਸਿੰਘ ਰਣਜੀਤ ਸਿੰਘ ਸਿੱਧਵਾਂ ਆਦਿ ਨੇ ਗ਼ਦਰ ਪਾਰਟੀ ਅਤੇ ਗ਼ਦਰ ਪਾਰਟੀ ਦੇ ਮਹਾਨ ਸ਼ਹੀਦ ਬਾਬਾ ਰੁੱਲੀਆ ਸਿੰਘ ਸਰਾਭਾ ਦੇ ਸੰਗਰਾਮੀ ਜੀਵਨ ਮਿਸਾਲੀ ਜੱਦੋ-ਜਹਿਦ ਵੱਡੇ ਤਿਆਗ ਅਤੇ ਭਾਰੀ ਕੁਰਬਾਨੀਆਂ ਗ਼ਦਰ ਦੇ ਪਵਿੱਤਰ ਕਾਰਜ ਉਨ੍ਹਾਂ ਦੇ ਮਿਸ਼ਨ ਅਤੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਇਨਕਲਾਬੀ ਸੰਗਰਾਮ ਦੇ ਰਾਹ ਤੁਰਨ ਦਾ ਸੱਦਾ ਦਿੱਤਾ। ਇਸ ਮੌਕੇ ਤਿੰਨ ਖੇਤੀ ਤੇ ਹੋਰ ਕਾਲ਼ੇ ਕਾਨੂੰਨਾਂ ਦੀ ਵਾਪਸੀ, ਸਭ ਜਿਨਸਾਂ ਦੀ ਖਰੀਦ ਲਈ, ਅੈਮ.ਅੈਸ.ਪੀ ਦਾ ਕਾਨੂੰਨ ਬਣਾਉਣ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਲੋਕਾਂ ਨੇ ਸ਼ਹੀਦ ਬਾਬਾ ਰੁੱਲੀਆ ਸਿੰਘ ਸਰਾਭਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਨਿੱਘੀ ਤੇ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਪ੍ਰਣ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਕਰਨੈਲ ਸਿੰਘ ਗੁੜੇ, ਬਲਵਿੰਦਰ ਸਿੰਘ ਹਾਂਸ, ਨਿਰਮਲ ਸਿੰਘ ਹਾਂਸ, ਸਰਵਿੰਦਰ ਸਿੰਘ ਸੁਧਾਰ, ਗੁਰਮੇਲ ਸਿੰਘ ਕੁਲਾਰ, ਮਲਕੀਤ ਸਿੰਘ ਬੱਦੋਵਾਲ,ਰਘਵੀਰ ਸਿੰਘ ਮੋਰਕਰੀਮਾਂ, ਗੁਰਜੀਤ ਸਿੰਘ ਥਰੀਕੇ, ਅਵਤਾਰ ਸਿੰਘ ਤਲਵੰਡੀ, ਅਮਰਪਾਲ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਜਸਵੰਤ ਸਿੰਘ ਮਾਨ, ਅਜੀਤ ਸਿੰਘ ਕੁਲਾਰ, ਗੁਰਮੇਲ ਸਿੰਘ ਢੱਟ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।