ਜਗਰਾਓਂ, 23 ਅਗਸਤ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਭੈਣ-ਭਰਾ ਦੇ ਪਿਆਰ ਦੀ ਪ੍ਰਤੀਕ ਰੱਖੜੀ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਰੱਖੜੀ ਨਾਲ ਸਬੰਧਿਤ ਕਵਿਤਾ-ਉਚਾਰਣ ਦੀ ਪ੍ਰਤੀਯੋਗਤਾ ਕਰਵਾਈ ਗਈ | ਪਹਿਲੀ ਤੇ ਦੂਜੀ ਜਮਾਤ ਦੇ ਨੰਨੇ-ਮੁੰਨ•ੇ ਬੱਚਿਆਂ ਨੇ ਆਪਣੀ ਮਧੁਰ ਆਵਾਜ਼ ਵਿਚ ਬਹੁਤ ਹੀ ਸੰਦਰ ਕਵਿਤਾਵਾਂ ਸੁਣਾਈਆਂ ਤੇ ਤੀਜੀ ਤੋਂ ਪੰਜਵੀ ਜਮਾਤ ਦੇ ਬੱਚਿਆਂ ਨੇ ਖੁਦ ਹੀ ਰੱਖੜੀ ਦੀਆਂ ਬਹੁਤ ਹੀ ਸੁੰਦਰ ਥਾਲੀਆਂ ਸਜਾਈਆਂ ਸਨ | ਲਾਕਡਾਊਨ ਤੋਂ ਬਾਅਦ ਬੱਚਿਆਂ ਨੇ ਅੱਜ ਸਕੂਲ ਵਿੱਚ ਆਪਣੇ ਸਹਿਪਾਠੀਆਂ, ਅਧਿਆਪਕਾਂ ਤੇ ਪਿ੍ੰਸੀਪਲ ਮੈਡਮ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਰੱਖੜੀ ਬੰਨੀ | ਕਵਿਤਾ-ਉਚਾਰਣ ਮੁਕਾਬਲੇ ਵਿਚ ਪਹਿਲੀ ਜਮਾਤ ਦੀ ਬਿ੍ਸ਼ਟੀ ਅਤੇ ਨਵਦੀਪ ਨੇ ਪਹਿਲੀ, ਦੂਜੀ ਜਮਾਤ ਦੀ ਦੀਪਇੰਦਰ ਤੇ ਸਮਰੀਨ ਦੇ ਦੂਜਾ ਅਤੇ ਦੂਜੀ ਜਮਾਤ ਦੇ ਆਦਿੱਤਿਆ ਰਿਤਵਾੜੀ ਨੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰੱਖੜੀ ਥਾਲੀ ਸਜਾਵਟ ਮੁਕਾਬਲੇ ਚ ਚੌਥੀ ਜਮਾਤ ਦੀ ਮਾਨਿਆ ਨੇ ਪਹਿਲਾ, ਤੀਜੀ ਜਮਾਤ ਦੀ ਹਰਲੀਨ ਕੌਰ ਨੇ ਦੂਜਾ ਅਤੇ ਤੀਜੀ ਜਮਾਤ ਦੀ ਹਰਸ਼ਿਤਾ ਅਤੇ ਚੌਥੀ ਜਮਾਤ ਦੀ ਹਰਮਨ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਸਮੇਂ ਪਿ੍ੰਸੀਪਲ ਮੈਡਮ ਸ਼ਸੀ ਜੈਨ ਨੇ ਸਾਰਿਆਂ ਨੂੰ ਇਸ ਤਿਉਹਾਰ ਦਾ ਮਹੱਤਵ ਦੱਸਦੇ ਹੋਏ ਵਧਾਈ ਦਿੱਤੀ