You are here

ਕਲੇਰ ਤੇ ਗਰੇਵਾਲ ਸਾਥੀਆਂ ਸਮੇਤ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ 

ਮਜੀਠੀਆ ਨੇ ਕਲੇਰ ਨੂੰ ਦਿੱਤਾ ਜਿੱਤ ਦਾ ਮੰਤਰ

ਜਗਰਾਉਂ 17 ਅਗਸਤ ( ਅਮਿਤ  ਖੰਨਾ  )ਐਸ ਆਰ ਕਲੇਰ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ੍ਰੀ ਐਸ ਆਰ ਕਲੇਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਜਿੱਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਂਦਿਆਂ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਉਨ੍ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਪ੍ਰਕਰਮਾ ਵਿੱਚ ਬੈਠ ਕੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਬਣ ਕੀਤਾ।ਇਸ ਮੌਕੇ ਸ੍ਰੀ ਐਸ ਆਰ ਕਲੇਰ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਸ ਪਵਿੱਤਰ ਧਰਤੀ'ਤੇ ਨਤਮਸਤਕ ਹੋ ਕੇ ਮਨ ਨੂੰ ਬੇਹੱਦ ਤਸੱਲੀ ਹੁੰਦੀ ਹੈ।ਇਸ ਮੌਕੇ ਉਹ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਵੀ ਮਿਲੇ ਜਿੱਥੇ ਉਨ੍ਹਾਂ ਹਲਕੇ ਜਗਰਾਉਂ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਸਬੰਧੀ  ਬਿਕਰਮ ਸਿੰਘ ਮਜੀਠੀਆ ਦਾ ਉਚੇਚਾ ਧੰਨਵਾਦ ਕੀਤਾ।ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਗਰਾਉਂ ਹਲਕੇ ਨੂੰ ਸ੍ਰੀ ਐਸ ਆਰ ਕਲੇਰ ਦੇ ਰੂਪ 'ਚ ਇਕ ਕਾਬਲ, ਨੇਕਦਿਲ ,ਬੇਦਾਗ ਤੇ ਲੋਕਾਂ ਦੀਆਂ ਭਾਵਨਾਵਾਂ ਸਮਝਣ ਵਾਲਾ ਉਮੀਦਵਾਰ ਦਿੱਤਾ ਹੈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਹਲਕਾ ਜਗਰਾਉਂ ਤੌਂ ਆਏ ਪਾਰਟੀ ਵਰਕਰਾ ਦਾ ਮਾਣ ਸਨਮਾਨ ਕੀਤਾ ਉਥੇ ਐੱਸ ਆਰ ਕਲੇਰ ਨੂੰ ਪਾਰਟੀ ਦਿਆ ਨਿੱਤੀਆ ਘਰ-ਘਰ ਪਹੁੰਚਾਉਣ ਅਤੇ ਸਮੂਚੇ ਵਰਕਰਾ ਨੂੰ ਨਾਲ ਲੈ ਕਿ ਚੱਲਣ ਨੂੰ ਹੀ ਜਿੱਤ ਦਾ ਮੰਤਰ ਦੱਸਿਆ । ।ਇਸ ਮੌਕੇ ਬਿੰਦਰ ਸਿੰਘ ਮਨੀਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਯੂਥ ਹਲਕਾ ਪ੍ਰਧਾਨ ਜੱਟ ਗਰੇਵਾਲ, ਯੂਥ ਸਰਕਲ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ, ਹਰੀ ਸਿੰਘ ਕਾਉਂਕੇ, ਯੂਥ ਸਰਕਲ ਪ੍ਰਧਾਨ ਜਗਦੀਸ਼ ਸਿੰਘ ਦੀਸਾ ਮਾਣੂੰਕੇ, ਯੂਥ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ ,ਯੂਥ ਪ੍ਰਧਾਨ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਪ੍ਰਧਾਨ ਸੁਖਦੇਵ ਸਿੰਘ ਜੱਗਾ ਸੇਖੋਂ, ਵਿਕਰਮਜੀਤ ਸਿੰਘ ਥਿੰਦ, ਧਰਮਿੰਦਰ ਸਿੰਘ ਜਗਰਾਉਂ, ਸੁਦਾਗਰ ਸਿੰਘ ਰਸੂਲਪੁਰ ਹਾਜ਼ਰ ਸਨ।