ਜਗਰਾਉਂ 15 ਅਗਸਤ (ਅਮਿਤ ਖੰਨਾ ) ਆਜ਼ਾਦੀ ਦਿਹਾੜੇ ਤੇ ਏ ਡੀ ਸੀ ਡਾ ਨਯਨ ਜੱਸਲ ਵੱਲੋਂ ਝੰਡਾ ਫਹਿਰਾ ਕੇ ਝੰਡੇ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਵੱਲੋਂ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਗੁਰਿੰਦਰ ਸਿੰਘ ਸਿੱਧੂ ਜੋ ਕਿ ਜਗਰਾਉਂ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਹਨ ਅਤੇ ਫਰੀਡਮ ਫਾਈਟਰ ਪਰਿਵਾਰ ਵਿੱਚੋਂ ਵੀ ਹਨ । ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਸਰਦਾਰ ਨਰੰਜਨ ਸਿੰਘ ਸਿੱਧਵਾਂ ਬੇਟ ਫਰੀਡਮ ਫਾਈਟਰ ਸਨ । ਉਨ੍ਹਾਂ ਦੱਸਿਆ ਕਿ ਪਹਿਲੀ ਸੰਸਾਰ ਜੰਗ ਦੇ ਦੌਰਾਨ ਬਰਮਾ ਵਿੱਚ ਬ੍ਰਿਟਿਸ਼ ਆਰਮੀ ਦੇ ਲਈ ਉਨ੍ਹਾਂ ਨੇ ਜੰਗ ਕੀਤੀ ਸੀ ਅਤੇ ਉਸ ਸਮੇਂ ਹਿੰਦੁਸਤਾਨੀ ਆਰਮੀ ਬ੍ਰਿਟਿਸ਼ ਆਰਮੀ ਦੇ ਲਈ ਹੀ ਜੰਗਾਂ ਵਿੱਚ ਜਾਂਦੇ ਸਨ । ਜੰਗ ਤੋਂ ਬਾਅਦ ਬ੍ਰਿਟਿਸ਼ ਆਰਮੀ ਨੇ ਸਰਦਾਰ ਨਰੰਜਨ ਸਿੰਘ ਨੂੰ 50 ਏਕੜ ਜ਼ਮੀਨ ਅਤੇ ਚਾਰ ਮੈਡਲ ਦੇ ਕੇ ਸਨਮਾਨਿਤ ਕੀਤਾ । ਜਦ ਸਿੱਖਾਂ ਦਾ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਉਸ ਸਮੇਂ ਇਸ ਸਾਕੇ ਦੇ ਰੋਸ ਵਜੋਂ ਇਨ੍ਹਾਂ ਨੇ ਜ਼ਮੀਨ ਅਤੇ ਚਾਰ ਮੈਡਲ ਅੰਗਰੇਜ਼ ਸਰਕਾਰ ਨੂੰ ਵਾਪਸ ਕਰ ਦਿੱਤੇ ਅਤੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਆਜ਼ਾਦੀ ਦੀ ਲਹਿਰ ਵਿਚ ਕੁੱਦੇ । ਇਨ੍ਹਾਂ ਨੇ ਕਈ ਵਾਰ ਜੇਲ੍ਹਾਂ ਅਤੇ ਸਜ਼ਾਵਾਂ ਕੱਟੀਆਂ । ਜੈਤੋ ਦੇ ਮੋਰਚੇ ਦੌਰਾਨ ਇਹ ਪੰਜਵੇਂ ਮੋਰਚੇ ਦੇ ਜਥੇਦਾਰ ਵੀ ਸਨ ਅਤੇ ਜੈਤੋ ਗੁਰਦੁਆਰਾ ਸਾਹਿਬ ਵਿਖੇ ਜੋ ਨਿਸ਼ਾਨ ਸਾਹਿਬ ਹੈ ਉਹ ਪੰਜ ਪਿਆਰਿਆਂ ਨੇ ਲਗਾਇਆ ਸੀ ਉਸ ਪੰਜ ਪਿਆਰਿਆਂ ਵਿੱਚ ਵੀ ਸ਼ਾਮਿਲ ਸਨ । ਸਰਦਾਰ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਫਖ਼ਰ ਮਹਿਸੂਸ ਕਰਦੇ ਹਨ ਕਿ ਉਹ ਫਰੀਡਮ ਫਾਈਟਰ ਦੇ ਪਰਿਵਾਰ ਵਿੱਚੋਂ ਹਨ । ਉਨ੍ਹਾਂ ਨੂੰ ਸਨਮਾਨਿਤ ਕਰਨ ਸਮੇਂ ਏਡੀਸੀ ਮੈਡਮ ਡਾ ਨਾਯਨ ਜੱਸਲ ਦੇ ਨਾਲ ਐੱਸ ਪੀ ਮੈਡਮ ਗੁਰਮੀਤ ਕੌਰ , ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਅਤੇ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਮੌਜੂਦ ਸਨ ।