ਜਗਰਾਓਂ 15 ਅਗਸਤ (ਅਮਿਤ ਖੰਨਾ ) ਸਰਕਾਰੀ ਸਕੂਲ ਜਗਰਾਓਂ ਵਿੱਖੇ 75ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 'ਆਜ਼ਾਦੀ ਦਿਵਸ ਮੌਕੇ ਇਸ ਵਾਰ ਝੰਡਾ ਲਹਿਰਾਉਣ ਦੀ ਰਸਮ ਜਗਰਾਓਂ ਦੀ ਏ ਡੀ ਸੀ ਮੈਡਮ ਨਯਨ ਜੱਸਲ ਨੇ ਅੱਦਾ ਕੀਤੀ।ਅਤੇ ਰਾਸ਼ਟਰੀ ਗਾਇਨ ਵਿੱਚ ਹਿੱਸਾ ਲਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ADC ਮੈਡਮ ਨਯਨ ਜੱਸਲ ਨੇ ਝੰਡੇ ਨੂੰ ਸਲਾਮੀ ਦਿੱਤੀ।ਅਤੇ ਪਰੇਡ ਦਾ ਜਇਜਾ ਲਿਆ।ਡੀ ਏ ਵੀ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਜਣ ਗਣ ਮਨ ਦਾ ਉਚਾਰਣ ਕੀਤਾ ਅਤੇ ਬੱਚਿਆਂ ਨੇ ਐਨ ਸੀ ਸੀ ਦੀ ਪਰੇਡ ਵੀ ਕੀਤੀ ਹਰ ਵਾਰ ਦੀ ਤਰਾਹ ਇਸ ਵਾਰ ਵੀ ਜਗਰਾਓਂ ਦੀ ਸ਼ਾਨ ਕੈਪਟਨ ਨਰੇਸ਼ ਵਰਮਾ ਪ੍ਰਿੰਸੀਪਲ ਆਰ ਕੇ ਹਾਈ ਸਕੂਲ ਨੇ ਆਪਣੀ ਲਗਾਤਾਰ 32 ਸਾਲ ਤੋਂ ਜੋ ਸੇਵਾ ਕਰ ਰਹੇ ਹਨ ਸਟੇਜ ਸੰਚਾਲਕ ਦੀ ਡਿਊਟੀ ਬਾਖੂਬੀ ਨਿਭਾਈ। ਅਜਾਦੀ ਦਿਹਾੜੇ ਤੇ ਪਹੁੰਚੇ ਹਰ ਇਕ ਸ਼ਖਸ ਦਾ ਮਾਣ ਕੀਤਾ।ਇਸ ਮੌਕੇ ਏ ਡੀ ਸੀ ਮੈਡਮ ਨੇ ਐਸ ਡੀ ਐਮ ਸਾਹਿਬ ਵਿਕਾਸ ਹੀਰਾ ,ਤਹਿਸੀਲਦਾਰ ਸਾਹਿਬ ਮਨਮੋਹਨ ਕੋਸ਼ਿਕ ,ਨਾਇਬ ਤਹਿਸੀਲਦਾਰ ਸਾਹਿਬ ਸਤਿਗੁਰੂ ਸਿੰਘ ਤੇ ਪੁਲਿਸ ਪਰਸ਼ਾਸਨ ਦੇ ਸੀਨੀਅਰ ਅਧਿਕਾਰਿਆ ਨੂੰ ਨਾਲ ਲੈ ਕੇ ਸ਼ਹੀਦ ਪਰਿਵਾਰਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਤੇ ਉਹਨਾਂ ਦੇ ਪਰਿਵਾਰਾਂ ਵਲੋਂ ਦੇਸ਼ ਪ੍ਰਤੀ ਦਿੱਤੀਆਂ ਕੁਰਬਾਨੀਆ ਨੂੰ ਯਾਦ ਕੀਤਾ ਮੰਚ ਤੇ ਇਸ ਮੌਕੇ ਵਿਰਾਜਮਾਨ ਸ਼ਨ।ਸਫਾਈ ਸੇਵਕ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ, ਜਗਰਾਓਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰ ਪਾਲ ਕਾਕਾ,ਐਸ ਪੀ ਮੈਡਮ ਗੁਰਮੀਤ ਕੌਰ,ਡੀ ਐਸ ਪੀ ਸਿਟੀ ਜਤਿੰਦਰ ਜੀਤ ਸਿੰਘ,ਡੀ ਐਸ ਪੀ ਹਰਸ਼ਪ੍ਰੀਤ ਸਿੰਘ,ਨਗਰ ਕੌਂਸਿਲ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਰਾਜੂ ਕਾਮਰੇਡ,ਕੌਂਸਲਰ ਜਗਜੀਤ ਜੱਗੀ,ਪੈਪਸੂ ਰੋਡਵੇਜ ਦੇ ਡਾਇਰੈਕਟਰ ਪਰਸ਼ੋਤਮ ਖਲੀਫਾ,ਨਗਰ ਕੌਂਸਿਲ ਕਾਰਜ ਸਾਧਕ ਅਫਸਰ ਪ੍ਰਦੀਪ ਕੁਮਾਰ,ਰਾਜਿੰਦਰ ਜੈਨ,ਢਿਲੋਂ ਸਾਹਿਬ,ਕੁਲਦੀਪ ਕੁਮਾਰ,ਅਨਿਲ ਕੁਮਾਰ ਅਤੇ ਹੋਰ ਰਾਜਨੀਤਿਕ ਤੇ ਸਮਾਜਿਕ ਲੋਕਾਂ ਦੇ ਨਾਲ ਨਾਲ ਸਮੂਹ ਪੁਲਿਸ ਮੁਲਾਜਿਮ ਆਦਿ।