ਜਗਰਾਓਂ 9 ਅਗਸਤ ( ਅਮਿਤ ਖੰਨਾ ) ਡੀ.ਏ.ਵੀ .ਸੀ ਪਬਲਿਕ ਸਕੂਲ, ਜਗਰਾਉਂ ਵਿਖੇ ਅੱਜ ਵਾਤਾਵਰਨ ਨੂੰ ਬਚਾਉਣ ਅਤੇ ਸੰਭਾਲਣ ਲਈ ਮਿੱਥੇ ਟੀਚੇ ਦਾ ਸਹਾਈ ਬਨਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸ੍ਰੀ ਸਤਪਾਲ ਦੇਹੜਕਾ, ਸ੍ਰੀਮਤੀ ਕੰਚਨ ਗੁਪਤਾ, ਸ੍ਰੀ ਕੇਵਲ ਮਲਹੋਤਰਾ ਹੋਰਾਂ ਦੀ ਮੌਜੂਦਗੀ ਵਿੱਚ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜਮੋਹਨ ਬੱਬਰ ਜੀ ਦੀ ਅਗਵਾਈ ਹੇਠ ਹਾਜ਼ਰ ਅਧਿਆਪਕ ਸ੍ਰੀਮਤੀ ਸੀਮਾ ਬੱਸੀ, ਸ੍ਰੀ ਦਿਨੇਸ਼ ਕੁਮਾਰ ,ਸ. ਹਰਦੀਪ ਸਿੰਘ ਅਤੇ ਮਾਲੀ ਮਯੰਕ ਲਾਲ ਨਾਲ ਵਿਦਿਆਰਥੀਆਂ ਨੇ ਬੂਟੇ ਲਗਾਏ। 'ਦਾ ਗਰੀਨ ਪੰਜਾਬ ਮਿਸ਼ਨ 'ਟੀਮ ਦੇ ਉਪਰਾਲਿਆਂ ਦਾ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਜੇ ਜ਼ਿੰਦਗੀ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਪੇੜ ਪੌਦਿਆਂ ਲਈ ਸੰਵੇਦਨਸ਼ੀਲ ਹੋਣਾ ਪਵੇਗਾ। ਪੌਦਿਆਂ ਨੂੰ ਲਗਾਕੇ ਜਲਵਾਯੂ ਨੂੰ ਸੁਧ ਕਰਨ ਦਾ ਕਦਮ ਉਠਾਉਣਾ ਚਾਹੀਦਾ ਹੈ ਉਨ੍ਹਾਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।