ਹਠੂਰ,27,ਜੁਲਾਈ-(ਕੌਸ਼ਲ ਮੱਲ੍ਹਾ)-ਖੇਤਾ ਦੀਆ ਮੋਟਰਾ ਤੋ ਬਿਜਲੀ ਦੀਆ ਤਾਰਾ ਅਤੇ ਟਰਾਸਫਾਰਮਰ ਵਿਚੋ ਤਾਬਾ ਚੋਰੀ ਕਰਨ ਵਾਲੇ ਚੋਰ ਨੂੰ ਅੱਜ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਕਿਸਾਨਾ ਨੇ ਫੜ੍ਹ ਕੇ ਹਠੂਰ ਪੁਲਿਸ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਪ੍ਰਧਾਨ ਜੋਰਾ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਪਿੰਡ ਡੱਲਾ ਦੇ ਕਿਸਾਨਾ ਦੀਆ ਮੋਟਰਾ ਤੋ ਅਨੇਕਾ ਵਾਰ ਬਿਜਲੀ ਦੀਆ ਤਾਰਾ ਅਤੇ ਟਰਾਸਫਾਰਮਰ ਚੋਰੀ ਹੋਏ ਹਨ ਜਿਸ ਤੋ ਇਲਾਕੇ ਦੇ ਕਿਸਾਨਾ ਵੀਰ ਬਹੁਤ ਪ੍ਰੇਸਾਨ ਸਨ ਅਤੇ ਕਿਸਾਨ ਆਪਣੀਆ ਮੋਟਰਾ ਦੀ ਰਾਖੀ ਕਰ ਰਹੇ ਸਨ ਤਾਂ ਬੀਤੀ ਰਾਤ ਮੱਖਣ ਸਿੰਘ ਪੁੱਤਰ ਦਰਸਨ ਸਿੰਘ ਦੀ ਮੋਟਰ ਤੋ ਤਾਰਾ ਚੋਰੀ ਕਰਨ ਰਹੇ ਪਿੰਡ ਦੇ ਹੀ ਇੱਕ ਨਸੇੜੀ ਨੌਜਵਾਨ ਨੂੰ ਦੇਖਿਆ ਤਾਂ ਉਹ ਮੌਕੇ ਤੋ ਫਰਾਰ ਹੋ ਗਿਆ।ਜਿਸ ਨੂੰ ਅੱਜ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਕਿਸਾਨਾ ਨੇ ਇੱਕ ਕਿਸਾਨ ਦੀ ਮੋਟਰ ਤੋ ਫੜ੍ਹ ਕੇ ਹਠੂਰ ਪੁਲਿਸ ਦੇ ਏ ਐਸ ਆਈ ਸੁਲੱਖਣ ਸਿੰਘ ਦੇ ਹਵਾਲੇ ਕੀਤਾ।ਇਸ ਮੌਕੇ ਕਾਬੂ ਕੀਤਾ ਨੌਜਵਾਨ ਖੁਦ ਮੰਨਿਆ ਕਿ ਮੈ ਇੱਕ ਦਰਜਨ ਤੋ ਵੱਧ ਮੋਟਰਾ ਦੀਆ ਤਾਰਾ ਚੋਰੀ ਕੀਤੀਆ ਹਨ,ਟਰਾਸਫਾਰਮਰ ਵਿਚੋ ਤਾਬਾ-ਤੇਲ ਚੋਰੀ ਕੀਤਾ ਅਤੇ ਲੋਕਾ ਦੇ ਪਸੂਆ ਵਾਲੇ ਘਰਾ ਦੇ ਦਰਵਾਜੇ ਚੋਰੀ ਕੀਤੇ ਹਨ ਜੋ ਮੈ ਜਗਰਾਓ ਦੇ ਇੱਕ ਕਬਾੜੀਏ ਨੂੰ ਸਸਤੇ ਰੇਟ ਤੇ ਵੇਚੇ ਹਨ।ਮੈ ਇਹ ਚੋਰੀ ਚਿੱਟਾ ਪੀਣ ਲਈ ਕਰਦਾ ਹਾਂ ਅਤੇ ਪਹਿਲਾ ਵੀ ਚੋਰੀ ਦੇ ਕੇਸ ਵਿਚ ਜੇਲ ਜਾ ਚੁੱਕਾ ਹਾਂ।ਉਸ ਨੌਜਵਾਨ ਨੇ ਮੰਨਿਆ ਕਿ ਮੇਰੇ ਨਾਲ ਪਿੰਡ ਡੱਲਾ,ਦੇਹੜਕਾ ਅਤੇ ਕਾਉਕੇ ਕਲਾਂ ਦੇ ਤਿੰਨ ਚਾਰ ਨੌਜਵਾਨ ਹਨ ਜੋ ਚੋਰੀ ਸਮੇਂ ਮੇਰਾ ਸਾਥ ਦਿੰਦੇ ਹਨ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ,ਪ੍ਰਧਾਨ ਜੋਰਾ ਸਿੰਘ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨ ਵੀਰਾ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਚੋਰਾ ਦੇ ਗਰੋਹ ਨੂੰ ਜਲਦੀ ਕਾਬੂ ਕਰਕੇ ਜੇਲ ਦੀਆ ਸਲਾਖਾ ਪਿਛੇ ਭੇਜਿਆ ਜਾਵੇ ਨਹੀ ਤਾਂ ਅਸੀ ਸਮੂਹ ਪਿੰਡ ਵਾਸੀ ਪੁਲਿਸ ਥਾਣਾ ਹਠੂਰ ਅੱਗੇ ਰੋਸ ਪ੍ਰਦਰਸਨ ਕਰਾਗੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਚਰਨ ਸਿੰਘ ਸਰਾਂ,ਗੁਰਚਰਨ ਸਿੰਘ ਸਿੱਧੂ,ਨਾਜਰ ਸਿੰਘ,ਕਰਮਜੀਤ ਸਿੰਘ,ਕੰਮੀ ਡੱਲਾ,ਕਾਬਲ ਸਿੰਘ,ਜਗਤਾਰ ਸਿੰਘ,ਦਲਜੀਤ ਸਿੰਘ,ਦਿਲਬਾਗ ਸਿੰਘ,ਗੁਰਨਾਮ ਸਿੰਘ,ਕੁਲਵਿੰਦਰ ਸਿੰਘ,ਇਕਬਾਲ ਸਿੰਘ,ਸੁਖਦੇਵ ਸਿੰਘ,ਘੋਨਾ ਸਿੰਘ,ਪਾਲਾ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਹਠੂਰ ਪੁਲਿਸ ਦੇ ਏ ਐਸ ਆਈ ਸੁਲੱਖਣ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਤਫਤੀਸ ਕਰਕੇ ਜਲਦੀ ਮਾਮਲਾ ਦਰਜ ਕਰ ਕੀਤਾ ਜਾਵੇਗਾ।