You are here

ਪਹਿਲੀ ਵਾਰ ਬਰਤਾਨੀਆ ਦੀ ਸੰਸਦ 'ਚ ਲੱਗਿਆ ਤੀਆਂ

ਲੰਡਨ, ਜੁਲਾਈ 2019 (ਗਿਆਨੀ ਰਾਵਿਦਰਪਾਲ ਸਿੰਘ )- ਪੰਜਾਬੀ ਜਿਥੇ ਵੀ ਜਾਂਦੇ ਹਨ ਉਹ ਆਪਣੇ ਧਰਮ ਤੇ ਵਿਰਸੇ ਨੂੰ ਕਦੇ ਨਹੀਂ ਵਿਸਾਰਦੇ । ਕੱਲ੍ਹ ਬਰਤਾਨੀਆ ਦੀ ਸੰਸਦ 'ਚ ਪਹਿਲੀ ਵਾਰ ਪੰਜਾਬਣਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ । ਐਮ.ਪੀ. ਸੀਮਾ ਮਲਹੋਤਰਾ, ਵਾਇਸ ਆਫ਼ ਵੁਮੈਨ ਵਲੋਂ ਚੇਅਰਪਰਸਨ ਸੁਰਿੰਦਰ ਕੌਰ, ਪੈਟਰਨ ਸ਼ਿਵਦੀਪ ਕੌਰ ਢੇਸੀ ਦੇ ਉਦਮ ਸਦਕਾ ਖੂਬ ਰੌਣਕਾਂ ਲੱਗੀਆਂ । ਇਸ ਮੌਕੇ ਹਰਜਿੰਦਰ ਕੌਰ ਧੰਜਲ ਵਲੋਂ ਪੁਰਾਤਨ ਸੱਭਿਆਚਾਰ ਨੂੰ ਪੇਸ਼ ਕਰਦੀ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਪੰਮੀ ਚੀਮਾ ਤੇ ਸਾਥਣਾਂ ਵਲੋਂ ਗਿੱਧਾ ਬੋਲੀਆਂ ਅਤੇ ਲੋਕ ਗੀਤਾਂ ਨਾਲ ਅਜਿਹਾ ਮਾਹੌਲ ਸਿਰਜਿਆ, ਜਿਸ ਤਰਾ ਪੰਜਾਬ ਦੇ ਕਿਸੇ ਪਿੱਪਲ ਹੇਠ ਸਹੁਰਿਆਂ ਤੋਂ ਗਈਆਂ ਕੁੜੀਆਂ ਤੀਆਂ ਮੌਕੇ ਸਿਰਜਦੀਆਂ ਹਨ । ਜ਼ਿਕਰਯੋਗ ਹੈ ਕਿ ਪੰਜਾਬੀ ਗਿੱਧੇ ਨੂੰ ਪੇਸ਼ ਕਰਨ ਵਾਲੀਆਂ ਮੁਟਿਆਰਾਂ ਕਿੱਤੇ ਵਜੋਂ ਡਾਕਟਰ, ਅਕਾਊਟੈਂਟ ਤੇ ਵਕੀਲ ਆਦਿ ਹਨ । ਇਸ ਮੌਕੇ ਸੀਮਾ ਮਲਹੋਤਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਸੀਮਾ ਮਲਹੋਤਰਾ, ਐਮ.ਪੀ. ਕੈਡਬਰੀ ਰੂਥ, ਐਮ. ਪੀ. ਵਰਿੰਦਰ ਸ਼ਰਮਾ, ਐਮ.ਪੀ. ਤਨਮਨਜੀਤ ਸਿੰਘ ਢੇਸੀ, ਹੰਸਲੋ ਦੇ ਡਿਪਟੀ ਮੇਅਰ ਰਘੁਵਿੰਦਰ ਸਿੰਘ ਸਿੱਧੂ, ਕੌਾਸਲਰ ਸ਼ਾਈਦਾ ਮੇਹਰਬਾਨ, ਸੁਰਿੰਦਰ ਕੌਰ, ਸ਼ਿਵਦੀਪ ਕੌਰ ਢੇਸੀ ਆਦਿ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਬੁਲਾਰਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਪੰਜਾਬਣਾਂ ਦੇ ਤਿਉਹਾਰਾਂ ਨੂੰ ਸੰਸਦ 'ਚ ਮਨਾਇਆ ਜਾ ਰਿਹਾ ਹੈ । ਇਸ ਮੌਕੇ ਰਮਨਦੀਪ ਕੌਰ, ਅਵਤਾਰ ਕੌਰ, ਯਸ਼ ਸਾਥੀ, ਸੁਰਜੀਤ ਅਟਵਾਲ, ਗੁਰਮਿੰਦਰ ਕੌਰ ਰੰਧਾਵਾ, ਜਸਵੰਤ ਕੌਰ ਬੋਲਾ, ਬਲਵਿੰਦਰ ਸਿੰਘ ਗਿੱਲ, ਤਜਿੰਦਰ ਸਿੰਧਰਾ, ਅੰਜੂ ਨਾਰੰਗ, ਰਵੀ ਸ਼ਰਮਾ ਆਦਿ ਹਾਜ਼ਰ ਸਨ ।