ਜਗਰਾਓਂ, 20 ਜੁਲਾਈ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿੱਚ ਵਿਦਿਆਰਥੀਆਂ ਵਿਚ ਗਣਿਤ ਵਿਸ਼ੇ ਵਿੱਚ ਰੁਚੀ ਵਧਾਉਣ ਲਈ ਅਧਿਆਪਕ ਦੁਆਰਾ 6ਵੀਂ ਤੋਂ 8ਵੀਂ ਜਮਾਤ ਤੱਕ ਆਨਲਾਈਨ ਗਣਿਤ ਵਿਸ਼ੇ ਦੀਆਂ ਭਿੰਨ ਭਿੰਨ ਗਤੀਵਿਧੀਆਂ ਕਰਵਾਈਆਂ ਗਈਆਂ ਸਾਰੇ ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ ਬੱਚਿਆਂ ਨੂੰ ਰੌਚਕ ਢੰਗ ਨਾਲ ਸਿਖਾਉਣ ਲਈ ਉਨ•ਾਂ ਨੂੰ ਗਣਿਤ ਦੇ ਫਾਰਮੂਲੇ ਫੈਸ਼ਨ ਦੇ ਪ੍ਰਕਾਰ 2 ਡੀ 3 ਡੀ ਆਕ੍ਰਿਤੀਆਂ ਗੁਣਾਂ ਚ ਇਹ ਗੁਣ ਅਤੇ ਘਾਤਅੰਕ ਦੇ ਨਿਯਮ ਆਦਿ ਦੇ ਚਾਰਟ ਮਾਡਲ ਬਣਾਉਣ ਲਈ ਦਿੱਤੇ ਗਏ ਲਗਪਗ 40 ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਬਹੁਤ ਹੀ ਸੋਹਣੇ ਚਾਰਟ ਤੇ ਮਾਡਲ ਬਣਾਏ ਅਤੇ ਆਪਣੀ ਯੋਗਤਾ ਨੂੰ ਪ੍ਰਗਟ ਕੀਤਾ ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਯਤਨ ਦੀ ਬਹੁਤ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚੇ ਹਰ ਵਿਸ਼ੇ ਨੂੰ ਸਰਲ ਢੰਗ ਨਾਲ ਸਮਝ ਸਕਦੇ ਹਨ