ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕੀਤਾ ਉਦਘਾਟਨ....
ਮੰਗਾਂ ਸੰਬੰਧੀ ਹਲਕਾ ਐਮ ਪੀ ਡਾ ਅਮਰ ਸਿੰਘ ਨੂੰ ਦਿੱਤਾ ਗਿਆ ਮੰਗ ਪੱਤਰ......
ਮਹਿਲ ਕਲਾਂ/ਬਰਨਾਲਾ- 13 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਵਲੋਂ ਦਿੱਲ ਤੇ ਸੂਗਰ ਦੀਆਂ ਬਿਮਾਰੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਫਰੀ ਮੈਡੀਕਲ ਕੈਂਪ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸਵੇਰੇ 10 ਵਜੇ ਤੌ 1 ਵਜੇ ਤੱਕ ਲਗਾਇਆ ਗਿਆ। ਜਿਸ ਵਿੱਚ ਮਰੀਜ਼ਾਂ ਦੀ ਮੁਫਤ ਈ ਸੀ ਜੀ, ਸੂਗਰ ਤੇ ਅੱਖਾਂ ਦਾ ਚੈੱਕ ਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੈਗਾ ਮੈਡੀਕਲ ਕੈਂਪ ਦਾ ਉਦਘਾਟਨ, ਉਚੇਚੇ ਤੌਰ ਪਹੁੰਚੇ ਮੁੱਖ ਮਹਿਮਾਨ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਸੇਵਾਵਾਂ ਕੁਲਵੰਤ ਹਾਰਟ ਸੈਂਟਰ ਲੁਧਿਆਣਾ ਅਤੇ ਸਰਾਂ ਆਈ ਕਲੀਨਿਕ ਗੁੱਜਰਵਾਲ ਅਤੇ ਮੈਡੀਕਲ ਪ੍ਰੈਕਟੀਸ਼ਨਰਜ ਬਲਾਕ ਪੱਖੋਵਾਲ ਵਲੋਂ ਬਿਲਕੁਲ ਮੁਫਤ ਦਿੱਤੀਆਂ ਗਈਆਂ।
ਮੈਡੀਕਲ ਕੈਂਪ ਉਪਰੰਤ ਆਏ ਹੋਏ ਮਹਿਮਾਨਾਂ ਦਾ ਅਤੇ ਡਾਕਟਰਾਂ ਟੀਮਾਂ ਦਾ ਸਨਮਾਨ ਕੀਤਾ ਗਿਆ ਅਤੇ ਬਲਾਕ ਪੱਖੋਵਾਲ ਵਲੋਂ ਭਰਵੀਂ ਮੀਟਿੰਗ ਕੀਤੀ। ਗਈ ਜਿਸ ਵਿੱਚ ਕਾਂਗਰਸੀ ਮੰਤਰੀਆਂ ਤੇ ਐਮ ਐਲ ਏ ਤੇ ਲੋਕ ਸਭਾ ਦੇ ਮੈਂਬਰਾਂ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ। ਮੀਟਿੰਗ ਸਮਾਪਤੀ ਤੋਂ ਬਾਅਦ ਇਕ ਜੋਰਦਾਰ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਮੌਜੂਦਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਦੇ ਦਫਤਰ ਦਾ ਘਿਰਾਓ ਕਰਕੇ ਉਹਨਾਂ ਦੀ ਪਾਰਟੀ ਦੇ ਚੇਅਰਮੈਨ ਅਤੇ ਦਫਤਰੀ ਇੰਚਾਰਜ ਨੂੰ ਮੰਗ ਪੱਤਰ ਸੌਂਪਿਆ ਗਿਆ ।
ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਸਰਕਾਰ ਬਣਨ ਤੌ ਪਹਿਲਾਂ ਆਪਣੇ ਚੌਣ ਮੈਨੀਫੈਸਟੋ ਮਦ ਨੰਬਰ 16 ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੋਂ ਪਹਿਲ ਦੇ ਅਧਾਰ ਤੇ ਮਸਲਾ ਹਲ ਕੀਤਾ ਜਾਵੇਗਾ, ਪਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਮਸਲਾ ਹੱਲ ਨਹੀਂ ਕੀਤਾ ਗਿਆ । ਇਸ ਮੌਕੇ ਮੋਗਾ ਜਿਲ੍ਹਾ ਦੇ ਪ੍ਰੈੱਸ ਸਕੱਤਰ ਡਾ ਕੁਲਦੀਪ ਸਿੰਘ ਨਿਹਾਲ ਸਿੰਘ ਵਾਲਾ, ਉੱਘੇ ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਨਿਹਾਲ ਸਿੰਘ ਵਾਲਾ ,ਡਾ ਕੇਸਰ ਸਿੰਘ, ਮੈਡਮ ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ ,ਮੈਡਮ ਡਾਕਟਰ ਰਮਨਦੀਪ ਕੌਰ ਜੀ ਬੱਲੋਵਾਲ ਬਲਾਕ ਕੈਸ਼ੀਅਰ, ਮੈਡਮ ਡਾਕਟਰ ਜਸਵਿੰਦਰ ਕੌਰ ਬਾੜੇਵਾਲ, ਡਾ ਰਚਨਪ੍ਰੀਤ ਮਾਣਕਵਾਲ , ਡਾਕਟਰ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ ਬਲਾਕ ਕਮੇਟੀ, ਡਾਕਟਰ ਹਰਜੀਤ ਸਿੰਘ ਭੈਣੀ ਅਰੋੜਾ, ਡਾਕਟਰ ਰਾਜੂ ਖਾਨ ਘੁਮਾਣ, ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਹਰਜਿੰਦਰ ਸਿੰਘ, ਡਾ ਸਤਿੰਦਰ ਸਿੰਘ ਜੀ ਪੱਖੋਵਾਲ, ਡਾ ਜਤਿੰਦਰ ਸਿੰਘ ਤਾਜਪੁਰ, ਡਾ ਰੂਪ ਬੱਸੀਆਂ, ਡਾ ਹਰਦਾਸ ਸਿੰਘ ਜੀ ਢੈਪਈ ਮੁੱਖ ਸਰਪ੍ਰਸਤ, ਡਾ ਸੰਜੇ ਮਿੰਨੀ ਛਪਾਰ, ਡਾ ਹਰਪ੍ਰੀਤ ਸਿੰਘ ਮਨਸੂਰਾਂ, ਡਾਕਟਰ ਸੰਤੋਖ ਸਿੰਘ ਮਨਸੂਰਾਂ, ਡਾ ਜਸਵਿੰਦਰ ਰਤਨ ,ਡਾ ਅਵਤਾਰ ਸਿੰਘ ਬ੍ਰਹਮਪੁਰ, ਡਾ ਅਵਤਾਰ ਸਿੰਘ ਭੱਟੀ, ਡਾ ਜਸਵੀਰ ਸਿੰਘ, ਡਾ ਅਵਤਾਰ ਸਿੰਘ ਜਾਂਗਪੁਰ ਆਦਿ ਹਾਜ਼ਰ ਸਨ।