You are here

ਪੁਲਿਸ ਨੇ 2 ਹਫਤਿਆਂ ਵਿੱਚ ਹੀ  ਵੱਡੀ ਚੋਰੀ ਦਾ ਮਾਮਲਾ ਕੀਤਾ ਟਰੇਸ

ਜਗਰਾਓਂ ( ਅਮਿਤ ਖੰਨਾ ) ਜਗਰਾਓਂ ਵਿਖੇ ਬੀਤੇ ਦਿਨੀਂ 28 ਜੂਨ ਨੂੰ load share network private limited( flipkart, amazon)ਕੰਪਨੀ ਵਿਖੇ ਲੱਖਾਂ ਦੀ ਹੋਈ ਚੋਰੀ ਦਿਹਾਤੀ ਪੁਲਿਸ ਨੇ ਦੋ ਹਫ਼ਤਿਆਂ ਚ ਕੀਤੀ ਟਰੇਸ।
ਪ੍ਰੈਸ ਕਾਨਫਰੈਂਸ ਰਾਹੀਂ ਜਾਣਕਾਰੀ ਦੇਂਦੇ ਡੀ ਐਸ ਪੀ ਸਿਟੀ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਡਿਸ਼ਨਲ ਡੀ ਐਸ ਪੀ ਹਰਸ਼ਪ੍ਰੀਤ ਸਿੰਘ ,ਇੰਚਾਰਜ ਸੀ ਆਈ ਏ ਸਟਾਫ ਨਿਸ਼ਾਨ ਸਿੰਘ, ਬੱਸ ਅੱਡਾ ਚੌਂਕੀ ਇੰਚਾਰਜ ਮੈਡਮ ਕਮਲਪ੍ਰੀਤ ਕੌਰ ਦੀ ਮਿਹਨਤ ਸਦਕਾ ਇਹ ਕੇਸ ਜਲਦੀ ਹੱਲ ਹੋ ਗਿਆ।ਉਹਨਾਂ ਦੱਸਿਆ ਕਿ ਜਿਸ ਸਟੋਰ ਵਿੱਚ ਚੋਰੀ ਵਾਲੀ ਘਟਨਾ ਘਟੀ ਸੀ ਉਸ ਵਿੱਚ ਉਸੀ ਸਟੋਰ ਦੇ ਪੁਰਾਣੇ ਮੈਨੇਜਰ ਦੀ ਮਿਲੀ ਭੁਗਤ ਨਾਲ ਇਹ ਘਟਨਾ ਘਟੀ ਜਿਸ ਨੇ ਆਪਣੇ ਹੀ ਤਾਏ ਦੇ ਲੜਕੇ ਨੂੰ ਇਸ ਚੋਰੀ ਕਰਨ ਲਈ ਉਤਸ਼ਾਹਿਤ ਕੀਤਾ।ਜੋ ਕਿ ਰਾਜਪੁਰਾ ਪਟਿਆਲਾ ਤੋ ਮੋਟਰਸਾਈਕਲ ਤੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇਣ ਲਈ ਆਏ ਤੇ ਲੱਗਭੱਗ 5 ਲੱਖ ਦੇ ਮੋਬਾਇਲ 2 ਐਲ ਸੀ ਡੀ ਅਤੇ 2 ਲੱਖ ਦੇ ਕਰੀਵ ਨਗਦ ਰਕਮ ਲੈ ਫਰਾਰ ਹੋ ਗਏ ਸਨ।ਪਰ ਜਲਦ ਹੀ ਪੁਲਿਸ ਨੇ ਦੋਨੋ ਅਰੋਪੀਯਾ ਨੂੰ ਸਾਰੇ ਚੋਰੀ ਕੀਤੇ ਸਾਮਾਨ ਸਮੇਤ ਕਾਬੁ ਕੀਤਾ।ਓਹਨਾ ਦਸਿਆ ਕਿ ਚੋਰਾਂ ਨੇ ਇਹ ਸਮਾਨ ਰੋਹਤਕ ਸ਼ਹਿਰ ਵਿੱਚ ਆਪਣੀ ਨੇੜੇ ਦੇ ਰਿਸ਼ਤੇਦਾਰ ਦੇ ਘਰ ਛੁਪਾ ਕੇ ਰੱਖਿਆ ਸੀ। ਦੱਸਿਆ ਕਿ ਦੋਨੋਂ ਚੋਰਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।ਤੇ ਮਾਨਯੋਗ ਅਦਾਲਤ ਕੋਲੋ ਇਨ੍ਹਾਂ ਦਾ ਰਿਮਾਂਡ ਵੀ ਲਿਆ ਹੈ ਤਾਕਿ ਕੋਈ ਹੋਰ ਵੀ ਮਾਮਲੇ ਇਨ੍ਹਾਂ ਕੋਲੋ ਪੁੱਛੇ ਜਾ ਸਕਣ।ਜਿਨ੍ਹਾਂ ਵਿੱਚ ਇਨ੍ਹਾਂ ਦਾ ਹੱਥ ਹੋਏ।ਓਹਨਾ ਪਬਲਿਕ ਨੂੰ ਇਹ ਵੀ ਸੰਦੇਸ਼ ਦੇਂਦੇ ਕਿਹਾ ਕਿ ਆਪਣੀ ਦੁਕਾਨਾਂ ਅਤੇ ਸਟੋਰ ਵਿੱਚ ਇਨੀ ਰਕਮ ਜਿਆਦਾ ਨਾ ਰਾਤ ਨੂੰ ਛੱਡ ਕੇ ਜਾਓ। ਕਿਹਾ ਕਿ ਪਬਲਿਕ ਜੈਕਰ ਪੁਲਿਸ ਦਾ ਸਾਥ ਦੇਵੇ ਤਾਂ ਇਹਨਾਂ ਚੋਰਾਂ ਲੁਟੇਰਿਆਂ ਦੇ ਨਕੇਲ ਪਾਨੀ ਸੌਖੀ ਹੋ ਜਾਵੇਗੀ।
ਇਸ ਮੌਕੇ ਸਮਾਨ ਦੀ ਬਰਾਮਦਗੀ ਦੌਰਾਨ ਸਟੋਰ ਕੇ ਉਤਰੀ ਭਾਰਤ ਕੇ ਇੰਚਾਰਜ ਸੁਭਮ ਬਾਜਪਾਇ ਨੇ ਦਸਿਆ ਕਿ ਉਹ ਸਾਰਾ ਉਤਰੀ ਭਾਰਤ ਦੇ ਸਟੋਰ ਦੇਖਦੇ ਹਨ।ਉਹਨਾਂ ਦੱਸਿਆ ਕਿ ਉਹਨਾਂ ਦੇ ਸਟਰੋ ਵਿੱਚ ਜੋ ਚੋਰੀ ਵਾਲੀ ਘਟਨਾ ਘਟਿ ਉਸ ਵਿੱਚ ਉਹਨਾਂ ਦੇ ਪੁਰਾਣੇ ਮੈਨੇਜਰ ਦਾ ਹੱਥ ਸੀ।ਪਰ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਪੰਜਾਬ ਪੁਲਿਸ ਤੇ ਫ਼ਕਰ ਹੈ ਜੋ ਇਨੀ ਜਲਦੀ ਸਾਰਾ ਚੋਰੀ ਹੋਇਆ ਸਮਾਨ ਬਰਾਮਦ ਕਰ ਲਿਤਾ।ਉਹਨਾਂ ਕਿਹਾ ਕਿ ਉਹ ਟੀ ਵੀ ਸੀਰੀਅਲ ਜਿਵੇ ਕਿ ਕ੍ਰਾਈਮ ਪੈਟ੍ਰੋਲ ਵਿੱਚ ਦੇਖਦੇ ਸ਼ਨ।ਕਿ ਕਿਵੇਂ ਪੁਲਿਸ ਚੋਰਾਂ ਨੂੰ ਪਕੜਦੀ ਹੈ।ਅੰਜ ਆਪਣੇ ਅੱਖੀਂ ਦੇਖ ਲਿਆ ਜੋ ਕਿ ਜਗਰਾਓਂ ਪੁਲਿਸ ਨੇ ਇਹ ਕੰਮ ਜੋ ਕਿ ਕਾਵਿਲੇ ਤਾਰੀਫ ਹੈ ਕਰ ਦਿਖਾਇਆ। ਉਹ ਪੁਲਿਸ ਦਾ ਧੰਨਵਾਦ ਕਰਦੇ ਹਨ।