ਮਿਉਂਸਪਲ ਕਮੇਟੀ ਪ੍ਰਧਾਨ ਨੇ ਕਿਹਾ ਜਲਦ ਕਰਾਂਗੇ ਹਲ
ਜਗਰਾਉਂ ਜੁਲਾਈ 2021(ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)
ਅੱਜ ਇਥੇ ਮਿਉਂਸਪਲ ਕਮੇਟੀ ਦਫ਼ਤਰ ਵਿਖੇ ਲੋਕਾਂ ਵਲੋਂ ਗੁਹਾਰ ਲਗਾਈ ਕਿ ਪਿਛਲੇ ਇਕ ਮਹੀਨੇ ਤੋਂ ਪਾਣੀ ਲਈ ਤਰਸ ਰਹੇ ਹਨ ਕਿਉਂਕਿ ਉਨ੍ਹਾਂ ਦੇ ਇਲਾਕੇ ਦੀ ਵਾਟਰ ਸਪਲਾਈ ਵਾਲੀ ਮੋਟਰ ਨਾ ਚਲਨ ਕਰਕੇ ਆਮ ਲੋਕ ਜਿਹੜੇ ਵਾਰਡ ਨੰਬਰ 09 ਦੇ ਵਸਨੀਕ ਹਨ ਇਕ ਇਕ ਬੂੰਦ ਪਾਣੀ ਲਈ ਤਰਸ ਰਹੇ ਹਨ। ਅੱਜ ਉਹ ਮਜਬੂਰ ਹੋ ਕੇ ਮਿਉਂਸਪਲ ਕਮੇਟੀ ਦਫ਼ਤਰ ਵਿਖੇ ਆਪਣੇ ਦਰਦ ਨੂੰ ਬਿਆਨ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਮਿਉਂਸਪਲ ਕਮੇਟੀ ਪ੍ਰਧਾਨ ਸ੍ਰੀ ਜਤਿੰਦਰ ਪਾਲ ਰਾਣਾ ਨੇ ਕਿਹਾ ਕਿ ਉਹ ਉਨ੍ਹਾਂ ਦਾ ਦਰਦ ਸਮਝਦੇ ਹਨ ਤੇ ਜਲਦ ਹੀ ਪਾਣੀ ਦੀ ਸਪਲਾਈ ਚਾਲੂ ਹੋਵੇਗੀ ਉਹ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਗੇ। ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਉਹ ਬੇਹੱਦ ਪ੍ਰੇਸ਼ਾਨ ਹਨ ਬਹੁਤ ਗਰਮੀ ਹੋਣ ਕਾਰਨ ਪਾਣੀ ਦੀ ਕਮੀਂ ਨੇ ਬੇਹਾਲ ਕੀਤਾ ਹੋਇਆ ਹੈ, ਇਸ ਮੌਕੇ ਤੇ ਵਾਰਡ ਨੰਬਰ 09 ਦੇ ਵਸਨੀਕ ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਨੋਨੀ, ਕੁਲਵੰਤ ਸਿੰਘ, ਗੁਰਪ੍ਰੀਤ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਬਿਮਲਾ ਰਾਣੀ, ਰੇਨੂੰ, ਮੱਧੂ ਦੇਵੀ, ਨਿਰਮਲਾ, ਰਮੇਸ਼ ਕੁਮਾਰ, ਸੂਖੀ,ਵੀਨਾ ਰਾਣੀ, ਸੁਖਵਿੰਦਰ ਸਿੰਘ,ਰਾਮ ਜੀ,ਰਾਜੀਵ ਕੁਮਾਰ ਆਦਿ ਹਾਜ਼ਰ ਸਨ