You are here

ਮਾੜੀ ਬਿਜਲੀ ਸਪਲਾਈ ਤੋਂ ਦੁਖੀ ਕਿਸਾਨਾਂ ਨੇ ਆਵਾਜਾਈ ਕੀਤੀ ਠੱਪ

ਜਗਰਾਓਂ, 30 ਜੁਨ (ਅਮਿਤ ਖੰਨਾ, ) 26 ਜੂਨ ਨੂੰ ਜਗਰਾਂਓ ਜਲੰਧਰ ਰੋਡ ਜਾਮ ਕਰਕੇ ਪਾਵਰਕਾਮ ਅਧਿਕਾਰੀਆਂ ਤੋਂ  ਖੇਤੀ ਮੋਟਰਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕਿਸਾਨਾਂ ਨੇ ਕੱਠ ਦੇ ਦਬਾਅ ਚ ਲਿਆ ਸੀ। ਪਰ ਵਾਅਦਾ ਵਫਾ ਨਾ ਹੋਣ ਤੇ ਅਤੇ ਪਰਨਾਲਾ ਊਥੇ ਦਾ ਉਥੇ ਰਹਿਣ ਤੇ ਅੱਜ ਇਕ ਵੇਰ ਫੇਰ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਜਲੰਧਰ ਜਗਰਾਂਓ ਰੋਡ ਜਾਮ ਕਰਕੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਦਫਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਸ਼ੁਰੂ ਕਰ ਦਿੱਤਾ।  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਇਕਤਰ ਕਿਸਾਨ  ਨੇ ਜਬਰਦਸਤ ਨਾਅਰੇ ਬਾਜੀ ਕਰਦਿਆਂ ਮੰਗ ਕੀਤੀ ਕਿ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਅੱਠ ਘੰਟੇ ਲਈ ਸੁਨਿਸ਼ਚਤ ਕੀਤੀ ਜਾਵੇ। ਬਿਜਲੀ ਅਧਿਕਾਰੀ ਵਲੋਂ ਘਰੇਲੂ ਸਪਲਾਈ ਕੱਟ ਕੇ ਮੋਟਰਾਂ ਨੂੰ ਬਿਜਲੀ ਦੇਣ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੂੰ ਮਿਲਣ ਦਾ ਕਹਿਣ ਤੇ ਇਕਤਰ ਕਿਸਾਨ ਭੜਕ ਉਠੇ।ਇਸ ਸਮੇਂ ਜਿਲਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ,ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ,ਦਰਸ਼ਨ ਸਿੰਘ ਗਾਲਬ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਸਮੇਂ ਚ ਵਖ ਵਖ ਸਰਕਾਰਾਂ ਵਲੋਂ ਨਿਜੀ ਕੰਪਨੀਆਂ ਨਾਲ ਕੀਤੇ ਅੱਸੀਵੇਂ ਸਮਝੌਤਿਆਂ ਨੇ ਜਿਥੇ ਬਿਜਲੀ ਪੈਦਾਵਾਰ ਦੀਆਂ ਮਨਾਈਆਂ ਸ਼ਰਤਾਂ ਨੇ ਬਿਜਲੀ ਸੰਕਟ ਪੈਦਾ ਕੀਤਾ ਹੈ। ਉਨਾਂ ਕਿਹਾ ਕਿ ਹੈਰਾਨਗੀ ਹੈ ਕਿ ਬਿਜਲੀ ਦੇ ਗੰਭੀਰ ਮੁੱਦੇ ਨੂੰ ਸੱਤਾ ਦੀ ਪੋੜੀ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਭਰੋਸਿਆਂ ਦੇ ਬਾਵਜੂਦ ਪੂਰੇ ਸੂਬੇ ਚ ਅੱਠ ਘੰਟੇ ਬਿਜਲੀ ਪੂਰਤੀ ਨਾ ਹੋਣ ਕਾਰਨ ਹਾਹਾਕਾਰ ਮੱਚੀ ਹੋਈ ਹੈ। ਇਸ ਸਮੇਂ ਅਪਣੇ ਸੰਬੋਧਨ ਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਮੈਂਟ ਬਿਜਲੀ ਸਪਲਾਈ ਦੇ ਮੁੱਦੇ ਤੇ ਗੰਭੀਰ ਨਹੀਂ ਹਨ।ਝੋਨੇ ਦੀ ਬਿਜਾਈ ਤੋਂ ਅਰਸਾ ਪਹਿਲਾਂ ਬਿਜਲੀ ਸੰਕਟ ਦੇ ਹੱਲ ਦੀ ਥਾਂ ਕਾਂਗਰਸੀ ਹੁਕਮਰਾਨ ਸੱਤਾ ਦੀ ਗੰਦੀ ਖੇਡ ਚ ਉਲਝੇ ਹੋਏ ਹਨ।ਉਨਾਂ ਕਿਸਾਨਾਂ ਦੀ ਜੀਵਨਰੇਖਾ ਝੋਨੇ ਲਈ ਪੂਰੀ ਬਿਜਲੀ ਦੇਣ ਦੀ ਮੰਗ ਕੀਤੀ ਹੈ।ਇਸ ਸਮੇ ਮਦਨ ਸਿੰਘ,ਜਸਵਿੰਦਰ ਸਿੰਘ ਭਮਾਲ,ਕੁੰਡਾ ਸਿੰਘ,ਪਰਮਜੀਤ ਸਿੰਘ ਡਾਕਟਰ ਸਵਦੀ ਆਦਿ ਹਾਜ਼ਰ