ਜਗਰਾਓ, 30 ਜੂਨ ( ਅਮਿਤਖੰਨਾ )-ਪ੍ਰੈਸ ਕਲੱਬ (ਰਜਿ) ਜਗਰਾਓ ਦੀ ਇੱਕ ਅਹਿਮ ਮੀਟਿੰਗ ਪਹਿਲਵਾਨ ਢਾਬਾ ਵਿਖੇ ਹੋਈ । ਜਿਸ ਵਿੱਚ ਸਰਬ ਸੰਮਤੀ ਨਾਲ ਅਮਰਜੀਤ ਮਾਲਵਾ ਨੰੁ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਨਵੀ ਟੀਮ ਬਣਾਉਣ ਦੇ ਸਾਰੇ ਅਧਿਕਾਰ ਸਰਪ੍ਰਸਤ ਓ.ਪੀ ਭੰਡਾਰੀ, ਸਲਾਹਕਾਰ ਜਤਿੰਦਰ ਮਲਹੋਤਰਾ ਨੇ ਨਵ –ਨਿਯੁਕਤ ਪ੍ਰਧਾਨ ਅਮਰਜੀਤ ਮਾਲਵਾ ਨੂੰ ਦਿੰਦੇ ਹੋਏ ਕਿਹਾ ਕਿ ਪੱਤਰਕਾਰ ਭਾਈਚਾਰੇ ਨੰੁ ਮਜ਼ਬੂਤ ਕਰਨ ਲਈ ਏਕੇ ਦੀ ਲੋੜ ਹੈ।ਮੀਟਿੰਗ ਵਿੱਚ ਸੁਖਦੇਵ ਗਰਗ ਤੇ ਸੁਖਦੀਪ ਨਾਹਰ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਵਿਸਥਾਰ ਪੁਰਵਕ ਦੱਸਿਆ। ਵੱਖ- ਵੱਖ ਪੱਤਰਕਾਰਾਂ ਨੇ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਸਮਾਜ ਸੇਵਾ ਨੰੁ ਸਮਰਪਿਤ ਕੈਪ ਲਾਉਣ ਦਾ ਫੈਸਲਾ ਵੀ ਕੀਤਾ।ਪ੍ਰਧਾਨ ਮਾਲਵਾ ਨੇ ਮੀਟਿੰਗ ‘ਚ ਭਰੋਸਾ ਦਿਵਾਇਆ ਕਿ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ।ਇਸ ਮੌਕੇ ਮੈਡਮ ਬਿੰਦੂ ਉੱਪਲ , ਦੀਪਕ ਜੈਨ, ਕ੍ਰਿਸ਼ਨ ਵਰਮਾ, ਦਵਿੰਦਰ ਜੈਨ, ਕਮਲ ਬਾਂਸਲ,ਚਰਨਜੀਤ ਚੰਨ, ਬਲਜੀਤ ਗੋਲਡੀ , ਰਣਜੀਤ ਸਿੱਧਵਾਂ , ਦਵਿੰਦਰ ਜੈਨ ਮੋਜੂਦ ਸੀ ।