ਜਗਰਾਉਂ, 2 ਜੁਲਾਈ ( ਅਮਿਤ ਖੰਨਾ )-ਜਗਰਾਓਂ ਦੇ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਜਗਰਾਓਂ ਦੇ ਚਾਰ ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਾਜਨ ਖੁਰਾਣਾ ਦੀ ਅਗਵਾਈ ਹੇਠ ਜਗਰਾਓਂ ਦੇ ਡਾ: ਰਾਣਾ ਕੱਕੜ, ਡਾ: ਅਮਿਤ ਚੱਕਰਵਰਤੀ, ਡਾ: ਤਰੁਣਪ੍ਰੀਤ ਸਿੰਘ ਤਨੇਜਾ ਅਤੇ ਡਾ: ਸੁਰਿੰਦਰ ਗੁਪਤਾ ਦਾ ਸਨਮਾਨ ਕਰਦਿਆਂ ਸੰਸਥਾ ਦੇ ਮੈਂਬਰ ਕਪਿਲ ਨਰੂਲਾ, ਨਾਨੇਸ਼ ਗਾਂਧੀ, ਵਿਸ਼ਾਲ ਸ਼ਰਮਾ ਅਤੇ ਮਹੇਸ਼ ਟੰਡਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਕਰੋਪੀ ਸਮੇਂ ਜਿਸ ਦਿ੍ਰੜ੍ਹਤਾ ਨਾਲ ਡਾਕਟਰਾਂ ਨੇ ਮਰੀਜ਼ਾਂ ਦੀ ਦੇਖਭਾਲ ਕਰਦਿਆਂ ਉਨ੍ਹਾਂ ਦਾ ਇਲਾਜ ਕੀਤਾ ਉਸ ਦੇ ਲਈ ਸਾਡੀ ਸੰਸਥਾ ਡਾਕਟਰਾਂ ਨੰੂ ਸਲੂਟ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੁਰੱਖਿਅਤ ਮਾਹੌਲ ਤੇ ਅਣਸੁਖਾਵੇਂ ਸਮੇਂ ’ਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਸ਼ਹਿਰ ਦੇ ਬਾਸ਼ਿੰਦਿਆਂ ਦੀ ਜਾਨ ਬਚਾਉਣ ਅਤੇ ਕੋਵਿਡ-19 ਦੇ ਮਾਰੂ ਹਮਲੇ ਤੋਂ ਨਿਜਾਤ ਦਿਵਾਉਣ ਲਈ ਡਾਕਟਰਾਂ ਨੇ ਜਿਸ ਤਨ, ਮਨ ਤੇ ਆਤਮਾ ਨਾਲ ਜੋ ਸੇਵਾ ਨਿਭਾਈ ਹੈ ਉਸ ਦਾ ਸਤਿਕਾਰ ਕਰਦੇ ਹੋਏ ਸੰਸਥਾ ਵੱਲੋਂ ਡਾਕਟਰਾਂ ਦਾ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਿਪਤਾ ਭਰੇ ਸਮੇਂ ਵਿਚ ਡਾਕਟਰਾਂ ਦੇ ਨਿਭਾਏ ਅਹਿਮ ਰੋਲ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।