ਜਗਰਾਉਂ, 2 ਜੁਲਾਈ ( ਅਮਿਤ ਖੰਨਾ )ਪਿਛਲੇ ਲਗਪਗ 2 ਮਹੀਨਿਆਂ ਤੋਂ ਨਗਰ ਕੌਂਸਲ ਜਗਰਾਓਂ ਦੇ ਕਾਰਜ ਸਾਧਕ ਅਫਸਰ ਦਾ ਪਦ ਖਾਲੀ ਪਿਆ ਸੀ ਜਿਸ ਕਰ ਕੇ ਨਗਰ ਕੌਂਸਲ ਪੂਰੀ ਹੀ ਲਾਵਾਰਸ ਹੋਈ ਪਈ ਸੀ ਆਖ਼ਰ ਇਸ ਪਹਿਲੇ ਸ਼੍ਰੇਣੀ ਦੀ ਜਾਣੀ ਜਾਂਦੀ ਨਗਰ ਕੌਂਸਲ ਜਗਰਾਓਂ ਨੂੰ ਪੱਕੇ ਤੌਰ ਤੇ ਕਾਰਜ ਸਾਧਕ ਅਧਿਕਾਰੀ ਮਿਲ ਹੀ ਗਿਆ ਹੈ ਸਥਾਨਕ ਸਰਕਾਰਾਂ ਵਿਭਾਗ ਵੱਲੋਂ 2 ਦਰਜਨ ਤੋਂ ਵੱਧ ਬਦਲੀਆਂ ਕੀਤੀਆਂ ਗਈਆਂ ਹਨ ਇਸ ਦੌਰਾਨ ਪ੍ਰਦੀਪ ਕੁਮਾਰ ਦੋਧਰੀਆ ਨੂੰ ਨਗਰ ਕੌਂਸਲ ਜਗਰਾਓਂ ਦੇ ਕਾਰਜਸਾਧਕ ਅਫ਼ਸਰ ਲਈ ਜਗਰਾਉਂ ਭੇਜ ਦਿੱਤਾ ਹੈ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਚ ਹਰ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ ਉਨ੍ਹਾਂ ਸਮੂਹ ਕੌਂਸਲਰਾਂ, ਸਟਾਫ਼ ਤੇ ਸ਼ਹਿਰ ਨਿਵਾਸੀਆਂ ਤੋਂ ਇਲਾਕੇ ਨੂੰ ਸੁੰਦਰ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਇਸ ਮੌਕੇ ਰਵਿੰਦਰਪਾਲ ਰਾਣਾ, ਰਵਿੰਦਰ ਕੁਮਾਰ ਸਭਰਵਾਲ, ਅਮਰਨਾਥ ਕਲਿਆਣ, ਕੰਵਰਪਾਲ ਸਿੰਘ, ਜਗਜੀਤ ਸਿੰਘ ਜੱਗੀ, ਅਜੀਤ ਸਿੰਘ ਠੁਕਰਾਲ, ਅਮਨ ਕਪੂਰ, ਮਾ: ਹਰਦੀਪ ਜੱਸੀ, ਡਾ: ਇਕਬਾਲ ਸਿੰਘ ਧਾਲੀਵਾਲ, ਰਾਮੇਸ਼ ਕੁਮਾਰ ਮੇਸ਼ੀ, ਜਰਨੈਲ ਸਿੰਘ ਲੋਹਟ, ਰੋਹਿਤ ਗੋਇਲ, ਬਿਕਰਮ ਜੱਸੀ, ਸਤਿੰਦਰਪਾਲ ਸਿੰਘ ਤੱਤਲਾ, ਅਨਿਲ ਕੁਮਾਰ, ਸੰਜੀਵ ਕੱਕੜ ਆਦਿ ਹਾਜ਼ਰ ਸਨ