You are here

ਸਲੇਮਪੁਰੀ ਦਾ ਮੌਸਮਨਾਮਾ

ਲੂ ਵਰਗੀ ਸਥਿਤੀ ਤੋਂ ਰਾਹਤ ਮਿਲੇਗੀ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 
ਬੀਤੇ 2-3 ਦਿਨਾਂ ਤੋਂ ਸੂਬੇ 'ਚ  ਖਾਸਕਰ ਸ਼ਹਿਰੀ ਅਤੇ ਪਾਕਿ ਬਾਰਡਰ ਖੇਤਰਾਂ 'ਚ ਲੂ ਵਰਗੀ ਸਥਿਤੀ ਬਣੀ ਹੋਈ ਹੈ। ਪਿੰਡਾਂ  'ਚ ਝੋਨੇ ਕਾਰਨ ਲੂ ਦੀ ਸਥਿਤੀ ਤਾਂ ਨਹੀਂ ਬਣ ਰਹੀ, ਪਰ ਵਧੇ ਹੋਏ ਪਾਰੇ ਤੇ ਪੱਛੋਂ ਨਾਲ ਝੋਨੇ ਦਾ ਤਪਿਆ ਪਾਣੀ ਹੁੰਮਸ ਵਧਾ ਰਿਹਾ ਹੈ। ਜਿਸ ਕਾਰਨ real feel ਪਾਰਾ ਅਸਲ ਪਾਰੇ ਨਾਲੋੰ ਕਿਤੇ ਵੱਧ ਹੈ, ਰਾਤਾਂ ਵੀ ਹੁਣ ਗਰਮ ਹੋ ਚੁੱਕੀਆਂ ਹਨ। 
ਮੌਸਮ ਵਿਭਾਗ ਅਨੁਸਾਰ ਲੂ ਵਰਗੀ ਗਰਮੀ ਦਾ ਇਹ ਦੌਰ ਅੱਜ ਅਤੇ ਕੱਲ੍ਹ ਬਣਿਆ ਰਹੇਗਾ, ਪਰ ਕੱਲ੍ਹ ਤੋਂ ਅਰਬ ਹਵਾਵਾਂ ਤੇਜੀ ਫੜਨਗੀਆਂ, ਜਿਸ ਕਾਰਨ ਮੁੜ ਨਮੀਂ  'ਚ ਵਾਧਾ ਹੋਵੇਗਾ ਅਤੇ 40 ° ਸੈਂਟੀਗ੍ਰੇਡ ਲਾਗੇ ਚਲ ਰਹੇ ਪਾਰੇ 'ਚ ਕੁਝ ਘਾਟਾ ਦਰਜ਼ ਹੋਵੇਗਾ।                     ਜਾਣਕਾਰੀ ਅਨੁਸਾਰ ਚੜ੍ਹਦੀ ਜੁਲਾਈ 1,2,3 ਤਰੀਕ ਨੂੰ (25-50 ਫੀਸਦੀ ਖੇਤਰ) ਟੁੱਟਵੀਂ ਬਰਸਾਤੀ ਕਾਰਵਾਈ ਸੂਬੇ 'ਚ ਮੁੜ ਵਾਪਸੀ ਕਰੇਗੀ। ਇਸ ਦੌਰਾਨ 1 ਵਾਰ ਪੰਜਾਬ ਦੇ ਬਹੁਤੇ ਹਿੱਸਿਆਂ 'ਚ ਮੀਂਹ ਹਨੇਰੀ ਦੀ ਆਸ ਰਹੇਗੀ। ਇਹ ਸਪੈਲ ਇਨ੍ਹਾਂ ਜਿਆਦਾ ਤਕੜਾ ਤਾਂ ਨਹੀਂ ਜਾਪ ਰਿਹਾ, ਪਰ ਬੀਤੇ 2-3 ਦਿਨ ਤੋਂ ਬਿਲਕੁਲ ਖੁਸ਼ਕ ਪਏ ਮੌਸਮ ਤੋਂ ਕੁਝ ਨਿਯਾਤ ਜਰੂਰ ਦੇਵੇਗਾ ਜਦਕਿ ਮਾਨਸੂਨੀ ਤਕੜੇ ਮੀਂਹ ਦੀ ਆਸ ਅਜੇ ਨਹੀਂ ਹੈ। 

ਧੰਨਵਾਦ ਸਹਿਤ।
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
 29 ਜੂਨ, 2021ਸਮਾਂ 12ਵੱਜਕੇ 40 ਮਿੰਟ ਬਾਅਦ ਦੁਪਹਿਰ