150 ਦੇ ਲਗਪਗ ਮੁੰਡੇ ਕੁੜੀਆਂ ਨੇ ਅੱਜ ਇਥੇ ਇਸ ਵਿੱਚ ਲਿਆ ਹਿੱਸਾ
ਸੁਧਾਰ, 28 ਜੂਨ( ਜਗਰੂਪ ਸਿੰਘ ਸੁਧਾਰ ) -
ਅੱਜ ਪੰਜਾਬ ਪੁਲੀਸ ਅੰਦਰ ਕਾਂਸਟੇਬਲਾਂ ਦੀ ਭਰਤੀ ਲਈ ਜੀਐਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਸਿਖਲਾਈ ਕੈਂਪ ਸ਼ੁਰੂ ਹੋਇਆ
ਇਹ ਕੈਂਪ ਲੁਧਿਆਣਾ ਦਿਹਾਤੀ ਪੁਲੀਸ ਦੇ ਯੋਗ ਯਤਨਾਂ ਸਦਕਾ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗਾ
ਕਿਉਂਕਿ ਜਿਥੇ ਟੈਸਟ ਤੋਂ ਪਹਿਲਾਂ ਨੌਜਵਾਨਾਂ ਦਾ ਕੌਨਫੀਡੈਂਸ ਤਕੜਾ ਹੁੰਦਾ ਹੈ ਉਥੇ ਉਨ੍ਹਾਂ ਦੇ ਟੈਸਟ ਦੌਰਾਨ ਬਿਨਾਂ ਡਰ ਭੈਅ ਤੋਂ ਆਪਣਾ ਟੈਸਟ ਦੇਣ ਦੀ ਸਮਰੱਥਾ ਵੀ ਵੱਧਦੀ ਹੈ
ਦਰਸ਼ਕੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਇਸ ਮੌਕੇ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ ਪੀ ਗੁਰਮੀਤ ਕੌਰ ਡੀ ਐੱਸ ਪੀ ਵਿਨੋਦ ਕੁਮਾਰ ਭਨੋਟ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਥਾਣਾ ਦਾਖਾ ਥਾਣਾ ਮੁਖੀ ਸੁਧਾਰ ਜਸਵੀਰ ਸਿੰਘ ਬੁੱਟਰ ਥਾਣਾ ਮੁਖੀ ਜੋਧਾ ਅੰਮ੍ਰਿਤਪਾਲ ਸਿੰਘ ਦੇ ਨਾਲ ਖੇਡ ਵਿਭਾਗ ਦੇ ਕੋਚ ਸੁਰਿੰਦਰ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਅੱਜ 150 ਤੋਂ ਵੱਧ ਦੇ ਲਗਪਗ ਮੁੰਡੇ ਕੁੜੀਆਂ ਵੱਲੋਂ ਅੱਜ ਦੇ ਦਿਨ ਇਸ ਕੈਂਪ ਵਿੱਚ ਹਿੱਸਾ ਲਿਆ ਗਿਆ ਜਿਸ ਦੌਰਾਨ ਅੱਠ ਸੌ ਮੀਟਰ ਸੋਲ਼ਾਂ ਸੌ ਮੀਟਰ ਦੌੜ ਸਮੇਤ ਲੌਂਗ ਜੰਪ ਅਤੇ ਹਾਈ ਜੰਪ ਲਗਵਾਏ ਗਏ
ਨੌਜਵਾਨ ਮੁੰਡੇ ਕੁੜੀਆਂ ਨੂੰ ਸੰਬੋਧਨ ਹੁੰਦੇ ਹੋਏ ਐੱਸਪੀ ਗੁਰਮੀਤ ਕੌਰ ਨੇ ਇੱਕ ਖ਼ਾਸ ਗੱਲ ਦਾ ਜ਼ਿਕਰ ਕਰਦੇ ਦੱਸਿਆ ਕਿ ਨੌਜਵਾਨਾਂ ਨੂੰ ਨੌਕਰੀ ਲਈ ਠੱਗਾਂ ਦੇ ਮੱਕੜ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਕਿਉਂਕਿ ਇਹ ਨੌਕਰੀ ਸਰੀਰਕ ਤਾਕਤ ਦੇ ਮਾਪਦੰਡ ਅਤੇ ਤੁਹਾਡੀ ਅਬਿਲਿਟੀ ਅਨੁਸਾਰ ਹੀ ਤੁਹਾਨੂੰ ਮਿਲਣੀ ਹੈ
ਇਸ ਸਮੇਂ ਡੀ ਐਸ ਪੀ ਅਨਿਲ ਕੁਮਾਰ ਭਨੋਟ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਖਾਸਕਾਰ ਨਸ਼ਿਆਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਕਿਉਂਕਿ ਜੇ ਤੁਸੀਂ ਨਸ਼ਿਆਂ ਤੋਂ ਬਚੇ ਹੋਏ ਹੋ ਤਾਂ ਤੁਹਾਡੀ ਸਿਹਤ ਕਿਸੇ ਵੀ ਟੈਸਟ ਲਈ ਤੰਦਰੁਸਤ ਤੇ ਫਿੱਟ ਹੋਵੇਗੀ
ਇਸ ਸਮੇਂ ਕਸਬਾ ਗੁਰੂਸਰ ਸਧਾਰ ਮੁੱਲਾਂਪੁਰ ਰਾਏਕੋਟ ਜੋਧਾਂ ਦੇ ਵੱਖ ਵੱਖ ਪਿੰਡਾਂ ਪਿੱਛੋਂ ਮੁੰਡੇ ਕੁੜੀਆਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ
ਇਸ ਸਮੇਂ ਏ ਐੱਸ ਆਈ ਨਿਰਮਲ ਸਿੰਘ ਸਹਾਇਕ ਥਾਣੇਦਾਰ ਹਰਪਾਲ ਸਿੰਘ ਸਮੇਤ ਹੋਰ ਪੁਲਸ ਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਵੀ ਆਪਣੀ ਡਿਊਟੀ ਬਾਖੂਬੀ ਨਿਭਾਈ