ਬਰਤਾਨੀਆ ਦੇ ਸਿਹਤ ਸਕੱਤਰ ਵੱਲੋਂ ਆਪਣੇ ਸਾਥੀ ਨੂੰ ਚੁੰਮਣ ਦੇ ਦੋਸ਼ ਲੱਗਣ ਤੋਂ ਬਾਅਦ ਦਿੱਤਾ ਅਸਤੀਫ਼ਾ
ਮੈਟ ਹੈਨਕੌਕ ਦੇ ਆਪਣੇ ਦਫਤਰ ਵਿਚ ਕੰਮ ਕਰਦੀ ਮਹਿਲਾ ਸਾਥੀ ਨੂੰ ਚੁੰਮਣ ਦੇ ਦੋਸ਼ਾਂ ਦਾ ਮਚਿਆ ਬਵਾਲ
Covid-19 ਦੀਆਂ ਉੱਡੀਆਂ ਧੱਜੀਆਂ ਤਹਿਤ ਅੱਜ ਅਸਤੀਫਾ ਦੇਣਾ ਪਿਆ
ਲੰਡਨ, 27 ਜੂਨ (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ )
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਭੇਜੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ, ਹੈਨਕੌਕ ਨੇ ਕਿਹਾ, "ਮੈਂ ਆਖਰੀ ਗੱਲ ਚਾਹੁੰਦਾ ਹਾਂ ਕਿ ਮੇਰੀ ਨਿਜੀ ਜ਼ਿੰਦਗੀ ਮੇਰੀ ਇਕਲੌਤੀ ਸੋਚ ਹੈ ਮੈਂ ਲੋਕਾਂ ਦਾ ਧਿਆਨ ਭਟਕਾਉਂਦਾ ਹਾਂ ਜੋ ਸਾਨੂੰ ਸੰਕਟ ਚੋਂ ਬਾਹਰ ਨਹੀਂ ਲਿਆ ਸਕਦਾ ਇਸ ਲਈ ਮੈਂ ਅਸਤੀਫ਼ਾ ਦਿੰਦਾ ਹਾਂ ।
ਦਰਸ਼ਕ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ
ਮੈਟ ਹੈਨਕੌਕ ਤੇ 'ਨਜ਼ਦੀਕੀ ਸਾਥੀ' ਨਾਲ ਪ੍ਰੇਮ ਸਬੰਧ ਹੋਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਸਮਾਜਕ ਦੂਰੀ ਦੇ ਨਿਯਮਾਂ ਨੂੰ ਤੋੜਨ ਦੇ ਦੋਸ਼ ਲੱਗ ਰਹੇ ਸਨ
ਦ ਸਨ ਅਖਬਾਰ ਦੇ ਅਨੁਸਾਰ, ਸਿਹਤ ਸਕੱਤਰ ਮੈਟ ਹੈਨਕੌਕ ਦਾ ਉਸ ਦੇ ਸਹਿਯੋਗੀ ਜੀਨਾ ਕੋਲਡੈਂਡੇਲੋ ਨਾਲ ਪ੍ਰੇਮ ਸੰਬੰਧ ਰਿਹਾ ਹੈ. ਟੈਬਲਾਈਡ ਨੇ ਮਈ ਵਿਚ ਉਸ ਦੀ ਵ੍ਹਾਈਟਹਲ ਦਫ਼ਤਰ ਵਿਚ ਕਥਿਤ ਤੌਰ 'ਤੇ ਜੋੜੀ ਨੂੰ ਚੁੰਮਦੇ ਹੋਏ ਇਕ ਤਸਵੀਰ ਪ੍ਰਕਾਸ਼ਤ ਕੀਤੀ ਸੀ ਜਦੋਂ covid -19 ਦੇ ਚੱਲਦੇ ਕੰਮ ਦੇ ਸਥਾਨਾਂ ਲਈ ਸਮਾਜਕ ਦੂਰੀ ਨਿਯਮ ਲਾਗੂ ਸਨ । ਜੋ ਕਿ ਦੇਸ਼ ਦੇ ਕਾਨੂੰਨਾਂ ਮੁਤਾਬਕ ਗਲਤ ਸਨ
ਉਸ ਸਮੇਂ ਮੈਟ ਹੈਨਕੌਕ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਇਹ ਮੰਨਿਆ ਗਿਆ ਹੈ ਕਿ ਉਸਨੇ “ਇਨ੍ਹਾਂ ਹਾਲਤਾਂ ਵਿੱਚ ਸਮਾਜਕ ਦੂਰੀਆਂ ਮਾਰਗ ਦਰਸ਼ਨਾਂ ਦੀ ਉਲੰਘਣਾ ਕੀਤੀ” ਪਰ ਵਿਰੋਧੀ ਧਿਰ ਵੱਲੋਂ ਅਸਤੀਫ਼ੇ ਦੇਣ ਦੀ ਮੰਗ ਦਾ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ।
ਪਰ ਅੱਜ ਮੈਟ ਹੈਨਕੌਕ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਅਤੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਇਸ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਅੱਜ ਤੋਂ ਸਾਬਕਾ ਚਾਂਸਲਰ ਸਾਜਿਦ ਜਾਵਿਦ ਸਿਹਤ ਸਕੱਤਰ ਦੀ ਭੂਮਿਕਾ ਸੰਭਾਲਣਗੇ।
ਸਾਬਕਾ ਸਿਹਤ ਮੰਤਰੀ ਹੈਨਕੌਕ ਨੇ ਅਸਤੀਫ਼ਾ ਦੇਣ ਸਮੇਂ ਆਖਿਆ -
ਮੈਂ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਦੇ ਸੈਕਟਰੀ ਦੇ ਪਦ ਤੋਂ ਆਪਣਾ ਅਸਤੀਫ਼ਾ ਪ੍ਰਾਈਮ ਮਨਿਸਟਰ ਨੂੰ ਸੌਂਪ ਦਿੱਤਾ ਹੈ
ਬਰਤਾਨੀਆ ਦੇ ਹਰੇਕ ਵਾਸੀ ਨੇ ਕਰੁਨਾ ਮਹਾਂਮਾਰੀ ਦੌਰਾਨ ਬਹੁਤ ਕੁਝ ਸੈਕਰੀਫਾਈਸ ਕੀਤਾ ਹੈ
ਕੋਰੋਨਾ ਮਹਾਂਮਾਰੀ ਦੌਰਾਨ ਇਹ ਕਾਨੂੰਨ ਬਣਾਉਣ ਵਾਲੇ ਨੂੰਹ ਇਹ ਨਾ ਉੱਪਰ ਖੜ੍ਹਨਾ ਚਾਹੀਦਾ ਸੀ
ਮੈਂ ਇਨ੍ਹਾਂ ਉੱਪਰ ਪੂਰਾ ਨਹੀਂ ਉਤਰ ਸਕਿਆ ਇਸ ਲਈ ਮੈਂ ਆਪਣਾ ਅਸਤੀਫ਼ਾ ਦਿੰਦਾ ਹਾਂ
ਮੈਂ ਸਾਰੇ ਨੈਸ਼ਨਲ ਹੈਲਥ ਸਰਵਿਸਿਜ਼ ਵਰਕਰਜ਼ , ਵੈਕਸੀਨੇਸ਼ਨ ਇਸ ਲਈ ਮਦਦ ਕਰਨ ਵਾਲੇ ਲੋਕ ਅਤੇ ਇਸ ਮੁਲਕ ਦੇ ਸਾਰੇ ਵਾਸੀਆਂ ਦਾ ਧੰਨਵਾਦ ਕਰਦਾ ਹਾਂ
ਜਿਨ੍ਹਾਂ ਨੇ ਇਸ ਮਹਾਂਮਾਰੀ ਦੌਰਾਨ ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਆਪਣਾ ਵੱਡਾ ਯੋਗਦਾਨ ਪਾਇਆ
ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਵੀ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਦੁਨੀਆਂ ਦਾ ਸਭ ਤੋਂ ਪਹਿਲਾ ਵੈਕਸੀਨ ਤਿਆਰ ਕਰਨ ਲਈ ਵੱਡਾ ਰੋਲ ਨਿਭਾਇਆ
ਮੈਂ ਆਪਣੇ ਤੌਰ ਤੇ ਪ੍ਰਾਈਮ ਮਨਿਸਟਰ ਅਤੇ ਸਰਕਾਰ ਦੀ ਹਰੇਕ ਮਦਦ ਕਰਾਂਗਾ ਜਦੋਂ ਤਕ ਮੈਂ ਆਪਣੇ ਮੁਲਕ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਨਹੀਂ ਕਰ ਲੈਂਦਾ
ਮੈਂ ਆਪਣੇ ਦਿਲ ਤੋਂ ਬਰਤਾਨੀਆ ਨੂੰ ਦੁਬਾਰੇ ਆਪਣੇ ਪੈਰਾਂ ਉਪਰ ਖੜ੍ਹਾ ਹੋਣ ਵਿਧਾਇਕ ਸੰਭਵ ਮਦਦ ਕਰਾਂਗੇ
Facebook Video Link ; https://fb.watch/6oklYSHRku/