ਜਗਰਾਓਂ, 21 ਜੁਨ (ਅਮਿਤ ਖੰਨਾ, ) ਅੱਜ 7ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਮੰਡਲ ਜਗਰਾਉਂ ਦੀ ਤਰਫੋਂ ਮੰਡਲ ਪ੍ਰਧਾਨ ਹਨੀ ਗੋਇਲ ਦੀ ਪ੍ਰਧਾਨਗੀ ਹੇਠ ਇੱਕ ਯੋਗਾ ਕੈਂਪ ਲਗਾਇਆ ਗਿਆ, ਜਿਸ ਵਿੱਚ ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਕੈਂਪ ਦਾ ਸੰਚਾਲਨ ਭਾਜਪਾ ਦੇ ਜ਼ਿਲ•ਾ ਮੀਤ ਪ੍ਰਧਾਨ ਜਗਦੀਸ਼ ਓਹਰੀ ਨੇ ਕੀਤਾ। ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਯੋਗਾ ਦਾ ਇਤਿਹਾਸ ਸਦੀਆਂ ਤੋਂ ਭਾਰਤ ਦੀ ਪਿਛੋਕੜ ਨਾਲ ਜੁੜਿਆ ਹੋਇਆ ਹੈ ਅਤੇ 2014 ਵਿੱਚ ਪਹਿਲੀ ਵਾਰ ਸਾਡੇ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਅਪਣਾਇਆ ਗਿਆ ਅਤੇ ਲੱਖਾਂ ਲੋਕਾਂ ਨੇ ਇਸਦਾ ਫਾਇਦਾ ਉਠਾਇਆ। ਉਨ•ਾਂ ਕਿਹਾ ਕਿ ਕੋਰੋਨਾ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੇ ਯੋਗਾ ਰਾਹੀਂ ਬਿਮਾਰੀ ਤੋਂ ਛੁਟਕਾਰਾ ਪਾਇਆ। ਯੋਗਾ ਇਕ ਅਜਿਹਾ ਅਭਿਆਸ ਹੈ ਜਿਸ ਦੁਆਰਾ ਸਰੀਰ ਨੂੰ ਆਤਮਾ ਨਾਲ ਜੋੜਿਆ ਜਾਂਦਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਭਾਰਤ ਵਿਚ ਵੱਧ ਤੋਂ ਵੱਧ ਲੋਕ ਯੋਗਾ ਨੂੰ ਅਪਣਾਉਣ ਤਾਂ ਜੋ ਉਹ ਤੰਦਰੁਸਤ ਜ਼ਿੰਦਗੀ ਜੀ ਸਕਣ. ਇਸ ਮੌਕੇ ਜ਼ਿਲ•ਾ ਮੀਤ ਪ੍ਰਧਾਨ ਸਤੀਸ਼ ਕਾਲੜਾ, ਜ਼ਿਲ•ਾ ਸਕੱਤਰ ਵਿਵੇਕ ਭਾਰਦਵਾਜ, ਓਬੀਸੀ ਮੋਰਚੇ ਦੇ ਮਹਾਦੇਵ, ਯੁਵਾ ਮੋਰਚਾ ਦੇ ਡਾ: ਸੂਰਿਆਕਾਂਤ ਸਿੰਗਲਾ, ਮੰਡਲ ਜਨਰਲ ਸੱਕਤਰ ਰਾਜੇਸ਼ ਕੁਮਾਰ ਬੌਬੀ, ਸੰਜੂ ਅਰੋੜਾ, ਮਾਮੂ ਸਿੰਗਲਾ, ਰਾਜਾ ਜੀ ਅਤੇ ਹੋਰ ਵਰਕਰ ਹਾਜ਼ਰ ਸਨ।