You are here

ਯੂਥ ਦੇ ਯੋਗਦਾਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾਂ ਤਹਿ :ਕਲੇਰ

ਜਗਰਾਓਂ, 21 ਜੁਨ (ਅਮਿਤ ਖੰਨਾ, ) ਰਾਜਾਸ਼ਾਹੀ ਹਕੂਮਤ ਨੂੰ ਭਾਂਜ ਦੇਣ ਲਈ ਆਮ ਲੋਕਾਂ ਦੇ ਦੁੱਖਾਂ ਦਰਦਾਂ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦੀ ਸਰਕਾਰ ਬਣਾਉਣ ਚ ਨੌਜਵਾਨੀ ਦਾ ਉਚੇਚਾ ਯੋਗਦਾਨ ਰਹੇਗਾ,ਇਹ ਵਿਚਾਰ ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ ਨੇ ਯੂਥ ਅਕਾਲੀ ਦਲ ਦੀ ਭਾਰੀ ਇਕੱਤਰਤਾ ਦੌਰਾਨ ਸਾਂਝੇ ਕੀਤੇ।ਜਤਿੰਦਰ ਸਿੰਘ ਜੱਟ ਗਰੇਵਾਲ, ਬਿੰਦਰ ਸਿੰਘ ਮਨੀਲਾ ,ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ, ਸ. ਹਰੀ ਸਿੰਘ ਕਾਉਂਕੇ, ਸ. ਹਰਦੀਪ ਸਿੰਘ ਸੰਧੂ ਮਾਣੂੰਕੇ , ਸ.ਸਰਪ੍ਰੀਤ ਸਿੰਘ ਕਾਉਂਕੇ ਦੀ ਨਿਯੁਕਤੀ ਤੇ ਨਾਜ਼ ਕਰਦਿਆਂ ਕਿਹਾ ਸ੍ਰੀ ਕਲੇਰ ਨੇ ਕਿਹਾ  ਇਨ•ਾਂ ਜੁਝਾਰੂ ਨੌਜਵਾਨਾਂ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਹਜ਼ਾਰਾਂ ਵਰਕਰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਹਿਮ ਰੋਲ ਅਦਾ ਕਰਨਗੇ। ਸ੍ਰੀ ਕਲੇਰ ਨੇ ਕਿਹਾ ਕਿ ਨੌਜ਼ਵਾਨੀ ਕਿਸੇ ਵੀ ਸੰਗਠਨ ਦੀ ਰੀੜ ਦੀ ਹੱਡੀ ਹੁੰਦੀ ਹੈ। ਉਨ•ਾਂ ਤਸੱਲੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੌਜ਼ਵਾਨੀ ਦੇ ਸਹਾਰੇ ਵਿਰੋਧੀ ਦਲਾਂ ਨੂੰ ਪਛਾੜ ਦੇਣ ਦੀ ਸ਼ਕਤੀ ਰੱਖਦਾ ਹੈ।ਇਸ ਮੌਕੇ ਇਨ•ਾਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ, ਕੌਂਸਲਰ ਸਤੀਸ਼ ਕੁਮਾਰ ਦੋਧਰੀਆ, ਯੂਥ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਮਾਣੂੰਕੇ, ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ, ਯੂਥ ਪ੍ਰਧਾਨ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਸੁਖਦੇਵ ਸਿੰਘ ਜੱਗਾ ਸੇਖੋਂ, ਯੂਥ ਪ੍ਰਧਾਨ ਗੁਰਸ਼ਰਨ ਸਿੰਘ ਗਿੱਦੜਵਿੰਡੀ, ਜਗਦੀਪ ਸਿੰਘ ਮਾਣੂੰਕੇ, ਜਨਪ੍ਰੀਤ ਸਿੰਘ ਜਗਰਾਉਂ, ਸੁਤੀਸ਼ ਬੱਗਾ, ਜਗਜੀਤ ਸਿੰਘ ਡੱਲਾ, ਗੁਰਪ੍ਰੀਤ ਸਿੰਘ ਕਾਉਂਕੇ ਤੇ ਵੱਡੀ ਗਿਣਤੀ ਵਿੱਚ ਯੂਥ ਹਾਜਰ ਸਨ