ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ ,
ਕੁਲਹਿਣੇ ਵੇਲੇ ਹੋਈਆਂ , ਓਨਾਂ ਮੁਲਾਕਾਤਾਂ ਨੂੰ ।
ਪਿਆਰ ਭਰੇ , ਤੇਰੇ ਖੱਤ ਕਿਵੇਂ ਮੈਂ ਪਾੜਾਂ ਨੀਂ ,
ਇਸ਼ਕ ਦੀ ਸ਼ੂਲੀ , ਆਪਣੇ ਆਪ ਨੂੰ ਚਾੜਾ ਨੀਂ ,
ਵੱਖ ਕਿਵੇਂ ਮੈਂ ਕਰਾਂ , ਦਿੱਤੀਆਂ ਤੇਰੀਆਂ ਸੌਗਾਤਾਂ ਨੂੰ ।
ਅੱਖਾਂ ਭਰ ਭਰ ....................................
ਭੁਲਦੇ ਨਾ ਭੁਲਾਇਆ , ਲੱਖ ਓਹ ਥਾਂ ਨੀ ,
ਬਸ ਅਧੂਰੇ ਰਹਿ ਗਏ , ਦਿਨ ਵਿਚ ਚਾਅ ਨੀਂ ,
ਕਾਲੀਆਂ ਕਰ ਗਿਆ , ਮੇਰੀਆਂ ਤੂੰ ਪ੍ਰਭਾਤਾਂ ਨੂੰ ।
ਅੱਖਾਂ ਭਰ ਭਰ.....................................
ਨਾ ਅੰਬਰਾਂ ਵਿੱਚ ਤਾਰੇ , ਨਾ ਚੰਨ ਹੀ ਦਿੱਸਦਾ ,
ਦਰਦੀ ਦੀ ਕਲਮ ਚੋਂ , ਖੂਨ ਪਿਆ ਰਿਸਦਾ ,
ਅੱਜ ਰੋਵੇਂ ਦੇਖ ਮਨੁੱਖੀ , ਓਹ ਜਾਤਾਂ ਪਾਤਾਂ ਨੂੰ ।
ਅੱਖਾਂ ਭਰ ਭਰ .............................
ਸ਼ਿਵਨਾਥ ਦਰਦੀ ਸੰਪਰਕ 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ