ਜਗਰਾਓਂ, 12 ਜੁਨ (ਅਮਿਤ ਖੰਨਾ,) ਡੀ.ਏ.ਵੀ ਸੀਨੀਅਰ ਸੰਕੈਡਰੀ ਸਕੂਲ ,ਜਗਰਾਉਂ ਦੇ ਪ੍ਰਿੰਸੀਪਲ ਸ੍ਰੀ ਬਿ੍ਜ ਬੱਬਰ ਜੀ ਦੇ ਅੱਜ ਕਾਰਜਕਾਲ ਦੇ ਤਿੰਨ ਵਰ੍ਹੇ ਪੂਰੇ ਹੋਣ ਤੇ ਸਾਰੇ ਅਧਿਆਪਕ ਸਾਹਿਬਾਨਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਬ੍ਰਿਜਮੋਹਨ ਬੱਬਰ ਜੀ ਦੇ ਇਸ ਸਕੂਲ ਵਿੱਚ ਪ੍ਰਿੰਸੀਪਲ ਦਾ ਪਦ ਸੰਭਾਲਣ ਦੇ ਉਪਰੰਤ ਸਕੂਲ ਨੇ ਕਈ ਉਚਾਈਆਂ ਨੂੰ ਛੂਹਿਆ ।ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ ਜਾਂ ਖੇਡਾਂ ਦਾ ਜਾਂ ਬ੍ਰਿਟਿਸ਼ ਕੌਂਸਲ ਅਵਾਰਡ ਦੀ ਪ੍ਰਾਪਤੀ ਹੋਵੇ ਜਾਂ ਅੰਤਰ -ਸਕੂਲ ਮੁਕਾਬਲੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰ ਥਾਂ ਵਧੀਆ ਭੂਮਿਕਾ ਨਿਭਾਈ। ਇਹਨਾਂ ਸਾਰੀਆਂ ਜਿੱਤਾਂ ਪਿੱਛੇ ਬਿ੍ਜ ਮੋਹਨ ਬੱਬਰ ਜੀ ਦੀ ਅਣਥੱਕ ਮਿਹਨਤ ਅਤੇ ਦੂਰ-ਦ੍ਰਿਸ਼ਟੀ ਕਾਰਜ ਕਰਦੀ ਰਹੀ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਦਾ ਚੰਗਾ ਨੇਤਰਤੱਵ ਕਰਕੇ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣਿਆ ਇਸੇ ਕਾਰਨ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਦਾ ਮੌਕਾ ਮਿਲਿਆ। ਪ੍ਰਿੰਸੀਪਲ ਸਾਹਿਬ ਦੀ ਅਣਥੱਕ ਮਿਹਨਤ ਦਾ ਨਤੀਜਾ ਹੀ ਹੈ ਕਿ ਇਸ ਸਕੂਲ ਨੂੰ +1,+2 ਦੀ ਮਾਨਤਾ ਪ੍ਰਾਪਤ ਹੋਈ। ਸ੍ਰੀ ਬ੍ਰਿਜ ਮੋਹਨ ਜੀ ਦੀ ਰਹਿਨੁਮਾਈ ਵਿੱਚ ਹੀ ਇਸ ਸਕੂਲ ਦੇ ਇਕ ਵਿਦਿਆਰਥੀ ਨੇ ਡਿਸਟ੍ਰਿਕ ਟਾਪ ਦਾ ਮਾਣ ਵੀ ਹਾਸਲ ਕੀਤਾ ।ਕਰੋਨਾ ਕਾਲ ਦੌਰਾਨ ਵੀ ਬਿ੍ਜ ਮੋਹਨ ਬੱਬਰ ਜੀ ਨੇ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦਿੰਦਿਆਂ ਹੋਇਆਂ ਆਨਲਾਈਨ ਸਿੱਖਿਆ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਜਗਰਾਉਂ ਵਿੱਚ ਨੰਬਰ ਇੱਕ ਦੀ ਪੁਜੀਸ਼ਨ ਤੱਕ ਪਹੁੰਚਾਇਆ। ਅੱਜ ਬਿ੍ਜ ਮੋਹਨ ਬੱਬਰ ਜੀ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋਣ ਤੇ ਹਾਜਰ ਸ੍ਰੀਮਤੀ ਗੀਤਿਕਾ ਬੱਬਰ, ਸ੍ਰੀ ਦਿਨੇਸ਼ ਕੁਮਾਰ , ਡੀ.ਪੀ. ਈ.ਹਰਦੀਪ ਸਿੰਘ ਬਿੰਜਲ,ਡੀ .ਪੀ.ਈ ਸੁਰਿੰਦਰ ਪਾਲ ਵਿਜ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।