ਗੈਂਗਸਟਰ ਦੀ ਨਿਸ਼ਾਨ ਦੇਹੀ ਤੇ ਤਿੰਨ ਰਿਵਾਲਵਰ ਇਕ ਕਾਰ ਬਰਾਮਦ
ਜਗਰਾਉਂ:- 8 ਜੂਨ-,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪਿਛਲੇ ਦਿਨੀਂ ਨਵੀਂ ਦਾਣਾ ਮੰਡੀ ਜਗਰਾਉਂ ਵਿਖੇ ਗੈਂਗਸਟਰਾਂ ਵੱਲੋਂ ਸੀ, ਆਈ, ਏ, ਸਟਾਫ ਦੇ ਦੋ ਥਾਣੇਦਾਰਾਂ ਦੀ ਗੋਲੀਆਂ ਮਾਰ ਕੇ ਕਤਲ ਕਰਨ ਦੇ ਰੂਪ ਵਿੱਚ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਓਕੂ ਵਲੋਂ ਦੋ ਗ੍ਰਿਫ਼ਤਾਰ ਗੈਂਗਸਟਰ ਦਰਸ਼ਨ ਸਿੰਘ ਸਹੌਲੀ ਅਤੇ ਬਲਜਿੰਦਰ ਸਿੰਘ ਉਰਫ ਬੱਬੀ ਤੋਂ ਇਲਾਵਾ ਉਨ੍ਹਾਂ ਨੂੰ ਪਨਾਹ ਦੇਣ ਵਾਲਾ ਹਰਚਰਨ ਸਿੰਘ ਵਾਸੀ ਪਿੰਡ ਡਾਵਰਾ (ਗਵਾਲੀਅਰ )ਦਾ 10 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੇ ਤਿੰਨਾਂ ਨੂੰ ਜਗਰਾਉਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਕੇਸ ਦੀ ਜਾਂਚ ਕਰ ਰਹੇ ਸੀ,ਆਈ,ਏ ਦੇ ਇੰਚਾਰਜ ਨਿਸ਼ਾਨ ਸਿੰਘ ਵੱਲੋਂ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦਾ ਮਾਣਯੋਗ ਅਦਾਲਤ ਵੱਲੋਂ 11 ਜੂਨ ਤਕ ਪੁਲੀਸ ਰਿਮਾਂਡ ਵਧਾ ਦਿੱਤਾ ਗਿਆ ਹੈ ਇਸ ਦੌਰਾਨ ਇਨ੍ਹਾਂ ਕੋਲੋਂ ਇਸ ਹੱਤਿਆਕਾਂਡ ਦੇ ਦੋ ਮੁੱਖ ਆਰੋਪੀ ਜੈਪਾਲ ਭੁੱਲਰ,ਅਤੇ ਜਸਪ੍ਰੀਤ ਜੱਸੀ, ਬਾਰੇ ਪੁੱਛਗਿੱਛ ਕੀਤੀ ਜਾਏਗੀ ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੀ ਨਿਸ਼ਾਨਦੇਹੀ ਤੇ ਤਿੰਨ ਰਿਵਾਲਵਰ ਤੇ ਇਕ ਕਾਰ ਵੀ ਬਰਾਮਦ ਕੀਤੀ ਜਾ ਚੁੱਕੀ ਹੈ ਉਨ੍ਹਾਂ ਨੇ ਦੱਸਿਆ ਕਿ ਇਕ ਹੱਤਿਆ ਸਮੇਂ ਵਰਤਿਆ ਗਿਆ ਰਿਵਾਲਵਰ ਦੂਸਰਾ ਮ੍ਰਿਤਕ ਭਗਵਾਨ ਸਿੰਘ ਦਾ ਰਿਵਾਲਵਰ ਅਤੇ ਤੀਸਰਾ ਦੋਰਾਹੇ ਦੇ ਥਾਣੇਦਾਰ ਤੋਂ ਖੋਇਆ ਗਿਆ ਰਿਵਾਲਵਰ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਹੱਤਿਆ ਦੇ ਵਿਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ ਉਨ੍ਹਾਂ ਨੇ ਦੱਸਿਆ ਕਿ ਬਾਕੀ ਦੋ ਗੈਂਗਸਟਰਾਂ ਦੀ ਤਲਾਸ਼ ਸਰਗਰਮੀ ਨਾਲ ਕੀਤੀ ਜਾ ਰਹੀ ਹੈ