ਜਗਰਾਓਂ, 8 ਜੂਨ(ਅਮਿਤ ਖੰਨਾ ) ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਪਿੱਛਲੇ 25 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠੇ ਹਨ, ਜਿਸ ਕਾਰਨ ਸ਼ਹਿਰ ਭਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਨੂੰ ਦੇਖਦੇ ਹੋਏ ਸ਼ਹਿਰ ਦੇ ਕੌਂਸਲਰਾਂ ਵੱਲੋਂ ਹੜਤਾਲ ਨੂੰ ਖਤਮ ਕਰਵਾਉਣ ਲਈ ਤਹਿਸੀਲਦਾਰ ਮਨਮੋਹਨ ਕੌਸ਼ਿਕ ਹਾਰੀਂ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਭੇਜਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਅਸÄ ਨਗਰ ਕੌਂਸਲ ਜਗਰਾਓਂ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਸਾਬਕਾ ਕੌਂਸਲਰ ਆਪ ਜੀ ਦੇ ਧਿਆਨ ਹਿੱਤ ਸਥਾਨਕ ਨਗਰ ਕੌਂਸਲ ਦੇ ਸਮੂਹ ਸਫਾਈ ਸੇਵਕ ਅਤੇ ਵੱਖ-ਵੱਖ ਬਰਾਚਾਂ ਵਿੱਚ ਕੰਮ ਕਰਦੇ ਕੱਚੇ ਮੁਲਾਜਮਾਂ ਦਾ ਮਾਮਲਾ ਲਿਆ ਰਹੇ ਹਾਂ। ਇਹ ਕਿ ਜਿਸ ਤਰਾਂ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਭਰ ਦੇ ਸਮੂਹ ਸ਼ਹਿਰਾਂ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਸ਼ਥਾਈ (ਕੱਚੇ) ਤੋਰ ਤੇ ਸਫਾਈ ਸੇਵਕ ਅਤੇ ਵੱਖ-ਵੱਖ ਬਰਾਚਾਂ ਵਿੱਚ ਕੰਮ ਕਰਦੇ ਮੁਲਾਜ਼ਮ ਕਰੀਬ 25 ਦਿਨਾਂ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਹੜਤਾਲ ਤੇ ਬੈਠੇ ਹਨ, ਜਿਨ੍ਹਾਂ ਨੇ ਭਾਰਤ ਵਿੱਚ ਪਿੱਛਲੇ ਸਮੇਂ ਦੌਰਾਨ ਫੈਲੀ ਭਿਆਨਕ ਕੋਰੋਨਾ ਬਿਮਾਰੀ ਦੇ ਵਿੱਚ ਵੀ ਹੁੱਣ ਤੱਕ ਸਾਫ-ਸਫਾਈ ਅਤੇ ਲੋਕਾਂ ਦੀ ਮੱਦਦ ਲਈ ਕੀਤੀ ਗਈ ਕਾਰਗੁਜਾਰੀ ਸ਼ਲਾਂਘਾਯੋਗ ਰਹੀ ਹੈ। ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਸ਼ਲਾਘਾ ਕਰਦੇ ਹੋਏ ਇਨ੍ਹਾਂ ਮੁਲਾਜਮਾਂ ਨੂੰ ਕੋਰੋਨਾ ਯੋਧੇ ਐਲਾਨਿਆਂ ਗਿਆ ਸੀ। ਪਰ ਹੁੱਣ ਇਨ੍ਹਾਂ ਮੁਲਜਮਾਂ ਦੀ ਹੜਤਾਲ ਤੇ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇੰਨਾਂ ਹੜਤਾਲੀ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਕੋਈ ਵੀ ਹੱਲ ਨਾ ਕੱਢੇ ਜਾਣ ਕਾਰਣ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰਾਂ ਬਿਗੜੀ ਹੋਈ, ਜਿਸ ਕਾਰਣ ਜਿੱਥੇ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ, ਉੱਥੇ ਹੀ ਬਹੁਤੀ ਥਾਂਵਾ ਤੇ ਸੀਵਰੇਜ ਵੀ ਬੰਦ ਹੋਣ ਕਾਰਣ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੀ ਵੱਡੀ ਸਮੱਸਿਆ ਕਾਰਣ ਵਿਕਰਾਲ ਰੂਪ ਧਾਰਦੀ ਜਾ ਰਹੀ ਸਫਾਈ ਅਤੇ ਸੀਵਰੇਜ ਵਿਵਸਥਾ ਕਾਰਣ ਗਰਮੀ ਦੇ ਮੌਸਮ ਕਾਰਣ ਸ਼ਹਿਰ ਵਿੱਚ ਡੇਂਗੂ, ਡਾਇਰੀਆ, ਚਿਕਨ ਗੁਨੀਆ ਸਮੇਤ ਹੋਰ ਕੲÇ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਕਿਸੇ ਸਮੇਂ ਵੀ ਫੈਲ ਸਕਦੀਆਂ ਹਨ। ਜਿਸ ਕਾਰਣ ਸ਼ਹਿਰ ਵਾਸੀਆਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਸੀਂ ਸਮੂ੍ਹ ਕੌਂਸਲਰ ਆਪ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਡੀਆਂ ਉਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਲ ਜਗਰਾਓਂ ਦੇ ਸਮੂਹ ਸਫਾਈ ਸੇਵਕਾਂ ਅਤੇ ਵੱਖ-ਵੱਖ ਬਰਾਚਾਂ ਵਿੱਚ ਕੰਮ ਕਰਦੇ ਕੱਚੇ ਮੁਲਾਜਮਾਂ ਦੀ ਸਮੂਹ ਮੰਗਾਂ ਨੂੰ ਜਲਦ ਤੋਂ ਜਲਦ ਪ੍ਰਵਾਨ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ, ਤਾਂ ਜੋ ਸ਼ਹਿਰ ਦੀ ਪੂਰੀ ਤਰਾਂ ਬਿਗੜ ਚੁੱਕੀ ਸਾਫ-ਸਫਾਈ ਅਤੇ ਸੀਵਰੇਜ ਦੀ ਵਿਵਸ਼ਥਾ ਫਿਰ ਤੋਂ ਬਹਾਲ ਸਕੇ। ਇਸ ਮੋਕੇ ਕੌਂਸਲਰ ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ, ਦਵਿੰਦਰਜੀਤ ਸਿੱਧੂ, ਦਰਸ਼ਣਾ ਰਾਣੀ ਧੀਰ, ਕਰਮਜੀਤ ਸਿੰਘ ਕੈਂਥ ਆਦਿ ਹਾਜ਼ਰ ਸਨ।