ਜਗਰਾਉਂ ਜੂਨ 2021(ਜਗਰੂਪ ਸਿੰਘ ਸੁਧਾਰ/ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)
ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੀ ਅਹਿਮ ਕੜੀ, ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨਾ ਲਗਾਤਾਰ ਜਾਰੀ ਹੈ, ਇਹ ਕਿਸਾਨ ਅੰਦੋਲਨ ਦਾ ਹੀ, ਸੰਯੋਗ ਹੈ ਕਿ ,ਜਿਸ ਟੋਲ ਪਲਾਜੇ ਉੱਪਰ ਹਰ ਰੋਜ਼ ,ਹਰ ਵਾਹਨ ਤੇ ਟੋਲ ਟੈਕਸ ਦੇ ਪੈਸੇ ਲਗਦੇ ਸਨ,ਅੱਜ ਉਹ ਜਿਥੇ ਟੋਲ ਮੁਕਤ ਹੋ ਕੇ ਜਾ ਰਹੇ ਹਨ ਉਥੇ ਇਸ ਪਲਾਜੇ ਉੱਪਰ ਸਭ ਲਈ ਲੰਗਰ ਦੀ ਸੇਵਾ ਵੀ ਚਾਲੂ ਹੈ। ਟੋਲ ਪਲਾਜੇ ਉੱਪਰ ਹੁੰਦੀਆਂ ਕਾਨਫਰੰਸਾਂ ਨੇ ਇਲਾਕੇ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਹੈ ਇਸ ਪ੍ਰਭਾਵ ਤਹਿਤ ਇਥੇ ਆਮ ਲੋਕਾਂ ਸ਼ਮੂਲੀਅਤ ਵੱਧ ਰਹੀ ਹੈ।
ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮੋਰਕ੍ਰੀਮਾਂ ਦਸ਼ਮੇਸ ਕਿਸਾਨ ਮਜ਼ਦੂਰ ਯੂਨੀਅਨ, ਜਸਦੇਵ ਸਿੰਘ ਲੱਲਤੋਂ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਅਧਿਆਪਕ ਆਗੂ ਸੁਖਮਿੰਦਰ ਸਿੰਘ ਸੇਖੋਂ,ਮਾ ਆਤਮਾ ਸਿੰਘ ਬੋਪਾਰਾਏ, ਅਜਮੇਰ ਸਿੰਘ ਧਨੋਆ, ਜੱਥੇਦਾਰ ਰਣਜੀਤ ਸਿੰਘ ਗੁੜੇ, ਜਸਵੀਰ ਸਿੰਘ ਬੱਦੋਵਾਲ,ਮਾ ਰਣਜੀਤ ਸਿੰਘ ਸਿੱਧਵਾਂ,ਚਰਨ ਸਿੰਘ ਸਰਾਭਾ,ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਲਜ਼ਾਰ ਸਿੰਘ ਗੌਰੀਆਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਆਦਿ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਫਾਸ਼ੀਵਾਦੀ ਮੋਦੀ ਹਕੂਮਤ ਦੇ ਮਨੁੱਖਤਾ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਮੁੱਖ ਅਜੰਡੇ, ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਜੱਦੋ-ਜਹਿਦ ਤੇਜ਼ ਕਰਕੇ ਭਾਰਤ ਦੇ ਸਮੂਹ ਲੋਕਾਂ ਨੂੰ ਅੰਦੋਲਨ ਦੇ ਨਾਲ ਜੋੜਨ ਦੀ ਪ੍ਰਮੁੱਖ ਲੋੜ ਹੈ ਤਾਂ ਕਿ ਫਿਰਕੂ ਤਾਕਤਾਂ ਨੂੰ ਲੋਕਾਂ 'ਚੋਂ ਨਿਖੇੜ ਕੇ ਜਿੱਤ ਪ੍ਰਾਪਤ ਕੀਤੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਕੋਠੇ ਹਾਂਸ, ਨਿਰਮਲ ਸਿੰਘ ਹਾਂਸ ਰਣਜੋਧ ਸਿੰਘ ਜੱਗਾ, ਪੱਪੂ ਮਾਨ, ਸੁਖਜੀਵਨ ਸਿੰਘ ਆਦਿ ਹਾਜ਼ਰ ਸਨ।