ਜਗਰਾਉਂ, ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋ ਕਿਰਨਦੀਪ ਕੌਰ ਨੂੰ ਫੀਤੀਆਂ ਲਗਾ ਕੇ ਹੋਲਦਾਰ ਬਣਾਇਆ ਗਿਆ। ਇਸ ਮੌਕੇ ਐੱਸ. ਆਈ. ਮੇਜਰ ਸਿੰਘ ਵੀ ਮੌਜੂਦ ਸਨ। ਕਿਰਨਦੀਪ ਕੌਰ ਪਹਿਲਾਂ ਥਾਣਾ ਸਦਰ ਜਗਰਾਉਂ ਵਿਖੇ ਆਪਣੀ ਸੇਵਾ ਨਿਭਾਅ ਰਹੇ ਸਨ ਅਤੇ ਉਸ ਤੋਂ ਬਾਅਦ ਕਿਰਨਦੀਪ ਕੌਰ ਨੇ ਥਾਣਾ ਸਦਰ ਜਗਰਾਉਂ ਵਿਖੇ ਹੀ ਸੇਵਾ ਕੇਂਦਰ ਵਿਖੇ ਆਪਣੀ ਸੇਵਾ ਨੂੰ ਨਿਭਾਇਆ। ਉਸ ਤੋਂ ਬਾਅਦ ਕੰਟਰੋਲ ਰੂਮ ਜਗਰਾਉਂ ਵਿਖੇ ਆਪਣੀ ਸੇਵਾਂ ਨੂੰ ਨਿਭਾਇਆ। ਹੁਣ ਉਹ ਬਤੌਰ ਕੰਪਿਊਟਰ ਅਪ੍ਰੇਟਰ ਲਿਟੀਸ਼ਨ ਵਿੱਚ ਅਪਣੀ ਸੇਵਾ ਨਿਭਾ ਰਹੇ ਹਨ। ਇਸ ਮੋਕੇ ਐੱਸ. ਆਈ. ਮੇਜਰ ਸਿੰਘ ਨੇ ਕਿਹਾ ਕਿ ਕਿਰਨਦੀਪ ਕੌਰ ਦੀਆਂ ਵਧੀਆ ਸੇਵਾਵਾਂ ਬਦਲੇ ਅੱਜ ਫੀਤੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਨੇ ਹਮੇਸ਼ਾਂ ਇਮਾਨਦਾਰੀ ਤੇ ਤਨਦੇਹੀਂ ਨਾਲ ਡਿਊਟੀ ਨਿਭਾਈ ਹੈ ਅਤੇ ਅੱਜ ਸਰਕਾਰ ਵੱਲੋਂ ਉਸ ਦਾ ਬਣਦਾ ਮਾਣ ਸਨਮਾਨ ਕੀਤਾ ਗਿਆ ਹੈ।