ਕੇਂਦਰ ਸਰਕਾਰ ਵੱਲੋਂ ਤਿੰਨਾਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲ ਰਹੇ ਸ਼ਾਂਤਮਈ ਸੰਘਰਸ਼ ਚ ਬੀਬੀਆਂ ਦੀ ਭੂਮਿਕਾ ਅਹਿਮ ਰਹੀ ਪਰ ਅੱਜ ਉਸ ਸਮੇਂ ਦਿਲ ਨੂੰ ਬਹੁਤ ਗਹਿਰਾ ਦੁੱਖ ਲੱਗਿਆ ਜਦੋਂ ਆਪਣਾ ਹੱਕ ਮੰਗ ਰਹੇ ਸਾਂਤਮਈ ਢੰਗ ਨਾ ਕਿਸਾਨ ਆਗੂਆਂ ਤੇ ਬੀਬੀਆਂ ਤੇ ਹਰਿਆਣਾ ਸਰਕਾਰ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ ਜਿਸ ਦੀ ਅਸੀਂ ਘੋਰ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਨੌਜਵਾਨ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਕੌਮਾਂ ਕੁਰਬਾਨੀਆਂ ਨਾਲ ਹੀ ਜਿਊਂਦੀਆਂ ਹਨ ਅੱਜ ਕਿਸਾਨ ਬੀਬੀਆਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਵੇਗਾ ਇਸ ਦਾ ਖਮਿਆਜ਼ਾ ਸਰਕਾਰਾਂ ਨੂੰ ਭੁਗਤਣਾ ਹੀ ਪਵੇਗਾ ਅਤੇ ਕਾਲੇ ਬਿੱਲ ਰੱਦ ਕਰਨੇ ਪੈਣਗੇ ਕਿਉਂਕਿ ਸਰਕਾਰਾਂ ਜਿੰਨਾ ਮਰਜ਼ੀ ਤਸ਼ੱਦਦ ਢਾਹ ਲੈਣਾ ਦੇਸ਼ ਦੇ ਯੋਧੇ ਇਸ ਦਾ ਜਵਾਬ ਦੇਣ ਨੂੰ ਹਰ ਸਮੇਂ ਤਿਆਰ ਬੈਠੇ ਹਨ ਉਨ੍ਹਾਂ ਕਿਹਾ ਕਿ ਅੱਜ ਇੱਕ ਵਾਰ ਫੇਰ ਤੋਂ ਦਿੱਲੀ ਦੇ ਬਾਰਡਰਾਂ ਤੇ ਦੁਬਾਰਾ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਰ ਇੱਕ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਿਆ ਹੈ ਅਤੇਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟਿਆ ਰਹੇਗਾ