ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸਨਲ ਪ੍ਰਚਾਰਕ ਸਭਾ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਨੇ ਸਿੰਘ ਸਾਹਿਬਾਨ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਮੰਗ ਪੱਤਰ ਰਾਹੀ ਬੇਨਤੀ ਕੀਤੀ । ਕਿ ਚਿਰਾ ਤੋ ਚੱਲ ਰਹੀ ਬੁੰਗਾ ਰੰਘਰੇਟਿਆਂ ਦਾ ਬਣਾ ਦਿੱਤਾ ਜਾਵੇ ।
ਇਸ ਮੋਕੇ ਚੇਅਰਮੈਨ ਸ ਜਸਵੰਤ ਸਿੰਘ ਜੀ ਚੰਡੀਗੜ ਵਾਲੇ ਅਤੇ ਭਾਈ ਪ੍ਰਿਤਪਾਲ ਸਿੰਘ ਪਾਰਸ ਪ੍ਰਧਾਨ ਇੰਟਰਨੈਸਨਲ ਪ੍ਰਚਾਰਕ ਸਭਾ ਭਾਈ ਗੁਰਚਰਨ ਸਿਘ ਦਲੇਰ ਪ੍ਰਧਾਨ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਟਰਸਟ ਅਤੇ ਹੋਰ ਧਾਰਮਿਕ ਜੱਥੇਬੰਦੀਆ ਦੇ ਆਗੂ ਅਤੇ ਅਹੁਦੇਦਾਰਾ ਵੱਲੋ ਆਖਿਆ ਕੇ ਇਹ ਬੁੰਗਾ ਦਮੇਸਮ ਪਿਤਾ ਜੀ ਹੁਕਮਾ ਅਨਸਾਰ ਬਣਿਆ ਸੀ।ਇਸ ਗੱਲ ਦੀ ਇਤਹਾਸ ਗਵਾਹੀ ਭਰਦਾ ਹੈ ਅਤੇ ਇਹ ਕੇਸ ਟਰੱਸਟ ਕਨੂੰਨੀ ਤੋਰ ਤੇ ਜਿੱਤ ਚੁੱਕਾ ਹੈ ਜੋ ਮਾੜੀ ਰਾਜਨੀਤੀ ਮਾੜੀ ਸੋਚ ਕਾਰਣ ਢਾਹ ਦਿੱਤਾ ਗਿਆ ਸੀ। ਅਤੇ ਆਗੂ ਸਹਿਬਾਨਾ ਨੇ ਦੱਸਿਆ ਕੇ ਗੁਰੂ ਗੋਬਿੰਦ ਸਿੰਘ ਵਲੋ ਚਮਕੋਰ ਦੀ ਗੜੀ ਵਿੱਚ ਕਲਗੀ ਤੋੜਾ ਅਤੇ ਪੁਸਾਕਾ ਬਾਬਾ ਜੀਵਨ ਸਿੰਘ ਨੂੰ ਦਿੱਤਾ ਗਿਆ ਹੈ।ਇਤਹਾਸਕ ਹਵਾਲਿਆ ਅਨੁਸਾਰ ਇਹ ਕੇਸ ਵੀ ਕਨੂੰਨੀ ਤੋਰ ਟਰੱਸਟ ਦੇ ਹੱਕ ਵਿੱਚ ਕੀਤਾ ਗਿਆ। ਅਤੇ ਆਗੂ ਸਹਿਬਾਨਾ ਨੇ ਸਿੰਘ ਸਹਿਬਾਨ ਨੂੰ ਬੇਨਤੀ ਕੀਤੀ ਕਿ ਇਹਨਾ ਮੁੱਦਿਆ ਤੇ ਜਲਦ ਵੀਚਾਰ ਕੀਤੀ ਜਾਵੇ ਅਤੇ ਪ੍ਰਵਾਨਗੀ ਦਿੱਤੀ ਜਾਵੇ ਅਤੇ ਸਰਾਰਤੀ ਅਨੁਸਰਾ ਨੂੰ ਚਿਤਾਵਨੀ ਦਿੰਦੇ ਹੋਏ ਬੁਲਾਰਿਆ ਨੇ ਆਖਿਆ ਕੇ ਡੀ ਡੀ ਪੀ ਓ ਸਹਿਬ ਚੇਅਰਮੈਨ ਜਸਵੰਤ ਸਿੰਘ ਜੀ ਦੀ੍ਰ ਕਲਮ ਤੇ ਉੱਗਲ ਚੁੱਕਣ ਵਾਲੇ ਆਪਣੀਆ ਕੋਝੀਆਂ ਚਾਲਾ ਤੋ ਬਾਜ ਆਉਣ ਅਤੇ ਜੇਕਰ ਇਤਹਾਸ ਦੀ ਵੀਚਾਰ ਕਰਨੀ ਹੋਵੇ ਤੇ ਇੱਕ ਥਾ ਦੀ ਮੀਟੰਗ ਵੀਚਾਰ ਕਰ ਲੈਣ।ਗੁੰਮਰਾਹ ਪ੍ਰਚਾਰ ਕਰਨ ਵਾਲਿਆ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੋਕੇ
ਚੈਅਰਮੈਨ ਸ ਜਸਵੰਤ ਸਿੰਘ ਚੰਡੀਗੜ ਮੋਕੇ ਭਾਈ ਪ੍ਰਿਤਪਾਲ ਸਿੰਘ ਪਾਰਸ ਭਾਈ ਗੁਰਚਰਨ ਸਿੰਘ ਦਲੇਰ ਭਾਈ ਬਲਜਿੰਦਰ ਸਿੰਘ ਦੀਵਾਨਾ ਜਥੇਦਾਰ ਪਾਲ ਸਿੰਘ ਸ ਜਗਰੂਪ ਸਿੰਘ ਸਤਨਾਮ ਸਿੰਘ ਸਤਪਾਲ ਸਿੰਘ ਪਰਗਟ ਸਿੰਘ ਮੋਹਨ ਸਿੰਘ ਸਤੋਖ ਸਿੰਘ ਅਜੀਤ ਸਿੰਘ ਸੂਬੇਦਾਰ ਮੇਜਰ ਸਿੰਘ ਕਸਮੀਰ ਸਿੰਘ ਕੈਪਟਨ ਜਸਪਾਲ ਸਿੰਘ ਬਲਵਿੰਦਰ ਸਿੰਘ ਆਦਿ ਬਹੁਤ ਸਾਰੀਆ ਧਾਮਿਕ ਜੱਥੇਬੰਦੀਆ ਆਗੂ ਮੈਬਰ ਸਹਿਬਾਨ ਹਾਜਰ ਸਨ।