You are here

ਕੈਪਟਨ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਾਈ ਜਾਵੇ :ਮਾਣੂੰਕੇ

ਸਿੱਧਵਾਂ ਬੇਟ (ਜਸਮੇਲ ਗਾਇਬ)

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਜ਼ਿੱਦ ਕਾਰਨ ਪੰਜਾਬ ਵਿੱਚ ਕੋਰੋਨਾ ਮਹਾਵਾਰੀ ਦੌਰਾਨ ਸਾਫ਼ ਸਫ਼ਾਈ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਾਈ ਜਾਵੇ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਹਲਕਾ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਫ਼ਾਈ ਕਰਮਚਾਰੀਆਂ ਨੇ ਸਾਫ ਸਫਾਈ ਦਾ ਕੰਮ ਕਰਨ ਅਤੇ ਕੂੜਾ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਜ਼ਾਰਾਂ ਵਿੱਚ ਹਸਪਤਾਲ ਨੇੜੇ ਕੂੜੇ ਦੇ ਵੱਡੇ -ਵੱਡੇ ਢੇਰ ਲੱਗ ਗਏ ਹਨ ਜਿਸ ਕਾਰਨ ਕੋਰੋਨਾ ਕਾਲ ਚ ਕਈ ਹੋਰ ਬੀਮਾਰੀਆਂ ਫੈਲਣ ਦਾ ਖ਼ਤਰਾ ਬਣ ਬਣ ਗਿਆ ਹੈ ਬੀਬੀ ਮਾਣੂੰਕੇ ਨੇ ਕਿਹਾ ਇੱਕ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਪਹਿਲਾਂ ਹੀ ਖ਼ਤਰਾ ਬਣਿਆ ਹੋਇਆ ਹੈ ਸਾਫ਼ ਸਫ਼ਾਈ ਦੀ ਅਵਸਥਾ ਠੱਪ ਹੋਣ ਕਾਰਨ ਮਹਾਂਮਾਰੀ  ਕਾਰਨ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਪਹਿਲਾਂ ਹੀ ਖਤਰਾ ਬਣਿਆ ਹੋਇਆ ਸਾਫ ਸਫਾਈ ਦੀ ਵਿਵਸਥਾ ਠੱਪ ਹੋਣ ਕਾਰਨ ਮਹਾਂਮਾਰੀ ਦਾ ਖ਼ਤਰਾ ਹੋਰ ਜ਼ਿਆਦਾ ਵਧ ਗਿਆ ਹੈ ਸ਼ਹਿਰਾਂ ਦੇ ਬਾਜ਼ਾਰਾਂ ਅਤੇ ਹਸਪਤਾਲ ਨੇੜੇ ਗੰਦਗੀ ਦੇ ਢੇਰ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਨਾ ਤਾਂ ਆਮ ਲੋਕਾਂ ਦੇ ਜੀਵਨ ਦਾ ਸੁਰੱਖਿਆ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਸੂਬੇ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕਾਰਵਾਈ ਕਰਦੀ ਹੈ  ਉਨ੍ਹਾਂ ਕਿਹਾ ਹੈ ਕਿ ਮੰਤਰੀ ਅਤੇ ਵਿਧਾਇਕ ਆਪੋ ਆਪਣੀ ਕੁਰਸੀ ਬਚਾਉਣ ਲਈ ਲੜ ਰਹੇ ਹਨ ਕੈਪਟਨ ਸਰਕਾਰ ਵਲੋਂ ਸਫਾਈ ਸੇਵਕ ਯੂਨੀਅਨ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸਜ਼ਾ ਪੰਜਾਬ ਦੀ ਆਮ ਜਨਤਾ ਭੁਗਤ ਰਹੀ ਹੈ ਉਨ੍ਹਾਂ ਕੈਪਟਨ ਸਰਕਾਰ ਨੂੰ ਕਿਹਾ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਜਲਦੀ ਮੰਗਾਂ ਮੰਨੀਆਂ ਜਾਣ ਤਾਂ ਕਿ ਸ਼ਹਿਰਾਂ ਦੀ ਸਫ਼ਾਈ ਜਲਦੀ ਹੋ ਸਕੇ ।