You are here

ਯੂ. ਕੇ. ਸਰਕਾਰ ਵਲੋਂ 19 ਲੱਖ ਪੌਡ ਦੀ ਕੈਂਬਿ੍ਜ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਦੀ ਖੋਜ ਲਈ ਮਦਦ

ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਕੈਮਬਿ੍ਜ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਜਾਨਵਰਾਂ ਤੋਂ ਇਲਾਵਾ ਮਨੁੱਖਾਂ 'ਚ ਕੋਵਿਡ-19 ਦੇ ਫੈਲਣ ਵਾਲੇ ਕੋਰੋਨਾ ਲਾਗ ਲਈ ਇਕ ਵੈਕਸੀਨ ਦਾ ਪ੍ਰਯੋਗ ਸ਼ੁਰੂ ਕਰਨ ਜਾ ਰਹੀ ਹੈ। ਇਹ ਵੈਕਸੀਨ ਡੀ.ਆਈ.ਓ. ਐੱਸ-ਕੋਵੈਕਸ 2 ਹਰ ਤਰ੍ਹਾਂ ਦੇ ਕੋਰੋਨਾ ਵਾਇਰਸਾਂ ਦੀਆਂ ਪ੍ਰਜਾਤੀਆਂ 'ਤੇ ਕੰਮ ਕਰੇਗਾ। ਯੂ. ਕੇ. ਸਰਕਾਰ ਵਲੋਂ ਕੈਮਬਿ੍ਜ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਦੀ ਖੋਜ ਲਈ 19 ਲੱਖ ਪੌਾਡ ਦੀ ਮਦਦ ਦਿੱਤੀ ਗਈ ਹੈ।ਸਾਰੇ ਪ੍ਰਯੋਗਾਂ ਤੋਂ ਬਾਅਦ, ਜਦੋਂ ਇਹ ਤਿਆਰ ਹੋਵੇਗਾ ਤਾਂ ਇਹ ਜੈੱਟ ਇੰਜੈਕਟਰ ਦੀ ਮਦਦ ਨਾਲ ਹਵਾ ਦੇ ਦਬਾਅ ਦੀ ਵਰਤੋਂ ਕਰਦੇ ਹੋਏ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ ਅਤੇ ਇਹ ਚੁੱਭਦਾ ਨਹੀਂ ਹੈ। ਟੀਕੇ ਲਈ ਸੂਈ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਕੈਮਬਿ੍ਜ ਯੂਨੀਵਰਸਿਟੀ 'ਚ ਵਾਇਰਲ ਜਨੋਟਿਕਸ ਦੀ ਪ੍ਰਯੋਗਸ਼ਾਲਾ ਦੇ ਮੁਖੀ ਅਤੇ ਡੀ.ਆਈ.ਓ. ਐੱਸ-ਕੋਵੈਕਸ ਕੰਪਨੀ ਦੇ ਸੰਸਥਾਪਕ ਜੋਨਾਥਨ ਹੀਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਕੋਵਿਡ-19 ਵਿਸ਼ਾਣੂ ਦੇ ਰੂਪ ਦਾ 3ਡੀ ਕੰਪਿਊਟਰ ਮਾਡਲਿੰਗ ਸ਼ਾਮਿਲ ਕੀਤਾ ਹੈ।
ਇਸ ਵਿਚ ਵਾਇਰਸ ਦੇ ਨਾਲ-ਨਾਲ ਸਾਰਸ, ਐਮ.ਈ.ਆਰ.ਐਸ. ਅਤੇ ਜਾਨਵਰਾਂ ਦੇ ਪਰਿਵਾਰ ਦੇ ਹੋਰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹਾ ਟੀਕਾ ਬਣਾਉਣਾ ਚਾਹੁੰਦੇ ਹਾਂ, ਜੋ ਨਾ ਸਿਰਫ਼ ਸਾਰਸ-ਕੋ-2 ਤੋਂ ਬਚਾਉਂਦਾ ਹੈ, ਸਗੋਂ ਇਸ ਨਾਲ ਸਬੰਧਿਤ ਕੋਰੋਨਾ ਵਾਇਰਸਾਂ ਤੋਂ ਵੀ ਬਚਾਉਂਦਾ ਹੈ ਜੋ ਜਾਨਵਰਾਂ ਤੋਂ ਮਨੁੱਖਾਂ 'ਚ ਫੈਲਦੇ ਹਨ।
ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾ ਡਾ. ਰੇਬੇਕਾ ਕਿਨਸਲੇ ਨੇ ਵੀ ਇਸ ਪ੍ਰੀਖਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਨੂੰ ਵੇਖਦਿਆਂ ਬਹੁਤੇ ਖੋਜਕਰਤਾਵਾਂ ਨੇ ਟੀਕਿਆਂ ਦੇ ਵਿਕਾਸ 'ਚ ਹੁਣ ਤੱਕ ਸਥਾਪਿਤ ਢੰਗ ਦੀ ਵਰਤੋਂ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਟੈਸਟ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਹਾਲਾਂਕਿ ਟੀਕਿਆਂ ਦੀਆਂ ਆਪਣੀਆਂ ਸੀਮਾਵਾਂ ਵੀ ਹੋਣਗੀਆਂ ਅਤੇ ਇਹ ਸੰਵੇਦਨਸ਼ੀਲ ਸਮੂਹਾਂ 'ਤੇ ਨਹੀਂ ਵਰਤੇ ਜਾ ਸਕਣਗੇ। ਯੂ. ਕੇ. ਸਰਕਾਰ ਨੇ ਉਕਤ ਵੈਕਸੀਨ ਦੀ ਖੋਜ ਲਈ 19 ਲੱਖ ਪੌਡ ਯੂਨੀਵਰਸਿਟੀ ਨੂੰ ਦਿੱਤੇ ਹਨ। ਆਸ ਹੈ ਕਿ ਉਕਤ ਵੈਕਸੀਨ ਦਾ ਮਨੁੱਖੀ ਪ੍ਰਯੋਗ ਇਸ ਸਾਲ ਦੇ ਅਖੀਰ ਜਾਂ ਅਗਲੇ ਸਾਲ ਦੇ ਆਰੰਭ 'ਚ ਸ਼ੁਰੂ ਹੋ ਜਾਵੇਗਾ।