ਜਗਰਾਓਂ, 19 ਮਈ (ਅਮਿਤ ਖੰਨਾ,) ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਏ ਐਸ ਆਟੋ ਮੋਬਾਇਲ ਵਿਖੇ ਪਿੰਡ ਜੰਡੀ ਸਿੱਧਵਾਂ ਬੇਟ ਅਤੇ ਸੰਗਤਪੁਰਾ ਦੀਆਂ ਪੰਚਾਇਤਾਂ ਨੂੰ 200 ਕੋਰੋਨਾ ਕਿੱਟਾਂ ਦਿੱਤੀਆਂ ਗਈਆਂ ਇਸ ਮੌਕੇ ਮੁੱਖ ਮਹਿਮਾਨ ਐੱਸ ਪੀ ਹੈੱਡਕੁਆਰਟਰ ਹਰਿੰਦਰ ਸਿੰਘ ਪਰਮਾਰ ਹਨ ਇਸ ਮੌਕੇ ਐੱਸ ਪੀ ਹੈੱਡਕੁਆਰਟਰ ਪਰਮਿੰਦਰ ਸਿੰਘ ਪਰਮਾਰ ਨੇ ਕਿਹਾ ਕਿ ਹੁਣ ਕੋਰੋਨਾ ਦੀ ਜਿਹੜੀ ਲਹਿਰ ਐ ਉਹ ਪਿੰਡਾਂ ਦੇ ਵਿਚ ਵੀ ਪਹੁੰਚ ਚੁੱਕੀ ਹੈ ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਟੈਸਟ ਕਰਾਉਣੇ ਚਾਹੀਦੇ ਐ ਤਾਂ ਕਿ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਸਾਨੂੰ ਸਾਰਿਆਂ ਨੂੰ ਮਾਸਕ ਸੈਨੀਟਾਈਜ਼ਰ ਸੋਸ਼ਲ ਲਿਸਟਿੰਗ ਦਾ ਪਾਲਣ ਕਰਨਾ ਚਾਹੀਦਾ ਹੈ ਇਸ ਮੌਕੇ ਏ ਐਸ ਆਟੋਮੋਬਾਈਲਜ਼ ਦੇ ਮਾਲਿਕ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਸੀਂ ਇਹ 200 ਕਿੱਟਾਂ ਜਿਸ ਦੇ ਵਿਚ ਮਾਸਕ ਵਿਟਾਮਿਨ ਸੀ ਦੀਆਂ ਗੋਲੀਆਂ ਵਿਟਾਮਿਨ ਡੀ ਗੋਲੀਆਂ ਸੈਨੀਟਾਈਜ਼ਰ ਸਟੀਮਰ ਪੀ ਪੀ ਕਿੱਟਾਂ ਹਨ ਤਾਂ ਕਿ ਪਿੰਡਾਂ ਦੇ ਵਿਚ ਜ਼ਰੂਰਤਮੰਦ ਲੋਕਾਂ ਨੂੰ ਮਿਲ ਸਕਣ ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਰਾਜ ਕੁਮਾਰ ਭੱਲਾ, ਰਾਜਿੰਦਰ ਜੈਨ, ਬਿੰਦਰ ਮਨੀਲਾ, ਕੈਪਟਨ ਨਰੇਸ਼ ਵਰਮਾ, ਪਵਨ ਕੁਮਾਰ ਵਰਮਾ ਲੱਡੂ ਲੱਖੇ ਵਾਲ਼ੇ , ਸੁਰਿੰਦਰ ਸਿੰਘ ਟੀਟੂ ਚੇਅਰਮੈਨ ਸਿੱਧਵਾਂ ਬੇਟ ਆਦਿ ਹਾਜ਼ਰ ਸਨ