You are here

ਜਗਰਾਉਂ: ਨਗਰ ਕੌਂਸਲ ਦੇ ਦਫਤਰ ਵਿਚ ਪ੍ਰਧਾਨ ਰਾਣਾ ਦੀ ਤਾਜ ਪੋਸ਼ੀ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰਹੇ ਮੌਜੂਦ
ਜਗਰਾਓਂ, 19 ਮਈ (ਅਮਿਤ ਖੰਨਾ)  -

ਨਗਰ ਕੌਂਸਲ ਜਗਰਾਉਂ ਦਾ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਸਮੂਹ ਕੌਂਸਲਰਾਂ ਵੱਲੋਂ ਸਰਵ ਸੰਮਤੀ ਨਾਲ ਚੁਣਿਆ ਗਿਆ ਸੀ ਅਤੇ ਅੱਜ ਜਗਰਾਉਂ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਤਾਜਪੋਸ਼ੀ ਬਿਨਾਂ ਕਿਸੇ ਇਕੱਠ ਤੋਂ ਕਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ  ਨਗਰ ਕੌਂਸਲ ਜਗਰਾਉਂ ਵਿਖੇ ਕੀਤੀ ਗਈ । ਨਗਰ ਕੌਂਸਲ ਦੇ ਪ੍ਰਧਾਨ ਬਣੇ ਰਾਣਾ ਨੂੰ ਪ੍ਰਧਾਨਗੀ ਦੀ ਕੁਰਸੀ 'ਤੇ ਬਿਠਾਉਣ ਲਈ ਕਈ ਕਾਂਗਰਸੀ ਆਗੂਆਂ ਦੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਾਸ ਤੌਰ ਤੇ ਪਹੁੰਚੇ।ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਗਰ ਕੌਂਸਲ ਜਗਰਾਉਂ ਪਹੁੰਚਣ 'ਤੇ ਐਸ ਡੀ ਐਮ ਜਗਰਾਉਂ ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਪ੍ਰਧਾਨ ਜਤਿੰਦਰ ਪਾਲ ਰਾਣਾ  ਅਤੇ ਮੌਜੂਦ ਕੌਂਸਲਰਾਂ ਵੱਲੋਂ ਸਵਾਗਤ ਕੀਤਾ ਗਿਆ । ਕੈਬਨਿਟ ਮੰਤਰੀ ਆਸ਼ੂ ਨੇ ਨਵੇਂ ਬਣੇ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਕੁਰਸੀ ਤੇ ਬਿਠਾਉਂਦੇ ਹੋਇਆ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵਲੋਂ ਇਕ ਇਮਾਨਦਾਰ ਅਤੇ ਮਿਹਨਤੀ ਪ੍ਰਧਾਨ ਦਿੱਤਾ ਗਿਆ ਹੈ ਜੋਕਿ ਲੀਡਰ ਦੇ ਨਾਲ ਨਾਲ ਲੋਕਾਂ ਦਾ ਹਮਦਰਦ ਵੀ ਹੈ।ਇਸ  ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ,  ਜ਼ਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਅਤੇ ਮਾਰਕੀਟ ਕਮੇਟੀ ਜਗਰਾਓਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ , ਐੱਸ ਡੀ ਐੱਮ ਜਗਰਾਉਂ ਨਰਿੰਦਰ ਸਿੰਘ ਧਾਲੀਵਾਲ, ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ, ਜਗਜੀਤ ਜੱਗੀ, ਹਿਮਾਂਸ਼ੂ ਮਲਿਕ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਰਵਿੰਦਰ ਫੀਨਾ ਸੱਭਰਵਾਲ, ਰੋਹਿਤ ਗੋਇਲ, ਰਾਜ ਭਾਰਦਵਾਜ, ਵਰਿੰਦਰ ਸਿੰਘ ਕਲੇਰ, ਕਾਲਾ ਕਲਿਆਣ, ਕੰਵਰਪਾਲ ਸਿੰਘ, ਹਰਦੀਪ ਜਰਨੈਲ ਸਿੰਘ ਲੌਟ,  ਮੀਤ ਪ੍ਰਧਾਨ ਨਗਰ ਕੌਂਸਲ ਗੁਰਪ੍ਰੀਤ ਕੌਰ ਤੱਤਲਾ,ਬਲਾਕ ਸਤਿੰਦਰਜੀਤ ਸਿੰਘ ਤੱਤਲਾ, ਇਕਬਾਲ ਸਿੰਘ ਧਾਲੀਵਾਲ ਆਦਿ ਹਾਜਰ ਰਹੇ।