You are here

ਲਾਕਡਾਊਨ ਚ ਜਗਰਾਉਂ ਦੀਆਂ ਸੜਕਾਂ ਤੇ ਆਇਆ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨਾਂ ਦਾ ਹੜ੍ਹ  -Video

ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ 

 ਜਗਰਾਓਂ (ਪੱਪੂ ਜਗਰਾਉਂ ਅਤੇ ਮਨਜਿੰਦਰ ਗਿੱਲ )

ਜਗਰਾਓਂ ਵਿਖੇ ਅੱਜ ਕੋਰੋਨਾ ਮਹਾਮਾਰੀ ਸਬੰਧੀ ਪਾਬੰਦੀਆਂ ਦੇ ਬਾਵਜੂਦ ਮਿੰਨੀ ਲਾਕਡਾਊਨ ਖਿਲਾਫ ਵੱਡਾ ਇਕੱਠ ਸੜਕਾਂ 'ਤੇ ਉਤਰਿਆ। ਇਸ ਇਕੱਠ ਵਿਚ ਸ਼ਾਮਲ ਹਰ ਇਕ ਵਰਗ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਲਾਕਡਾਊਨ ਦੇ ਵਿਰੋਧ ਵਿਚ ਸ਼ਹਿਰ ਭਰ ਵਿਚ ਰੋਸ ਮੁਜ਼ਾਹਰਾ ਕੀਤਾ। ਅੱਜ ਦੇ ਰੋਸ ਮੁਜ਼ਾਹਰੇ ਨੂੰ ਲੈ ਕੇ ਜਿੱਥੇ ਜਗਰਾਓਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਉਥੇ ਅੱਜ ਦੇ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ 'ਚ ਅੌਰਤਾਂ ਨੇ ਵੀ ਸ਼ਮੂਲੀਅਤ ਕੀਤੀ।ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਲੋੜ ਪਾਬੰਦੀਆਂ ਮੜਣ ਦੀ ਨਹੀਂ ਸਗੋਂ ਕੋਰੋਨਾ ਤੋਂ ਬਚਾਅ ਲਈ ਜੰਗੀ ਪੱਧਰ 'ਤੇ ਵੈਕਸੀਨੇਸ਼ਨ ਕਰਨ, ਲੋਕਾਂ ਨੂੰ ਘਰੋਂ-ਘਰੀ ਜਾ ਕੇ ਜਾਗਰੂਕ ਕਰਨ, ਨਿੱਜੀ ਹਸਪਤਾਲਾਂ ਦੀ ਲੱੁਟ ਬੰਦ ਕਰ ਕੇ ਸਰਕਾਰੀ ਹਸਪਤਾਲਾਂ ਵਾਂਗ ਮੁੁਫਤ ਇਲਾਜ ਕਰਨ, ਬੈੱਡਾਂ ਤੇ ਵੈਂਟੀਲੇਟਰਾਂ ਦਾ, ਆਕਸੀਜਨ ਦਾ ਯੋਗ ਪ੍ਰਬੰਧ ਕਰਨ, ਦਵਾਈਆਂ ਦੀ ਕਾਲਾ-ਬਾਜ਼ਾਰੀ ਖਤਮ ਕਰਨ, ਕੋਰੋਨਾ ਮਿ੍ਤਕ ਪਰਿਵਾਰਾਂ ਦੀ ਮਦਦ ਕਰਨ, ਬੇਲਗਾਮ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਲੋੜ ਹੈ। ਇਸ ਸਮੇਂ ਕੰਵਲਜੀਤ ਖੰਨਾ ,ਜਗਤਾਰ ਸਿੰਘ ਦੇਹੜਕਾ, ਗੁੁਰਪ੍ਰਰੀਤ ਸਿੰਘ ਸਿੱਧਵਾਂ, ਇੰਦਰਜੀਤ ਸਿੰਘ ਧਾਲੀਵਾਲ, ਧਰਮ ਸਿੰਘ ਸੂਜਾਪੁੁਰ, ਹਰਦੇਵ ਸਿੰਘ ਸੰਧੂ, ਬਲਵਿੰਦਰ ਸਿੰਘ ਕੋਠੇ ਪੋਨਾ, ਕਰਨੈਲ ਸਿੰਘ ਭੋਲਾ, ਮਦਨ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।