ਬਰਨਾਲਾ /ਮਹਿਲ ਕਲਾ- 17 ਜੁਲਾਈ - (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)- ਸਿਹਤ ਵਿਭਾਗ ਬਰਨਾਲਾ ਵੱਲੋ 18 ਤੋਂ 59 ਸਾਲ ਦੀ ਉਮਰ ਦੇ ਲੋਕਾਂ ਨੂੰ ਕੋਵਿਡ 19 ਵੈਕਸੀਨ ਦੀ ਬੂਸਟਰ ਡੋਜ਼ ਲਗਾਵਾਉਣ ਦੀ ਅਪੀਲ ਕਰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮਿਤੀ 15 ਜੁਲਾਈ ਤੋਂ ਇਹ ਬੂਸਟਰ ਡੋਜ਼ ਜਿਲੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਲਗਾਈ ਜਾ ਰਹੀ ਹੈ ਜੋ ਕਿ ਪਹਿਲਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਲਾਗਤ ਨਾਲ ਲਗਾਈ ਜਾ ਰਹੀ ਸੀ ।
ਡਾ ਔਲ਼ਖ ਨੇ ਦੱਸਿਆ ਕਿ ਜਿੰਨਾ 18 ਤੋਂ 59 ਸਾਲ ਦੇ ਉਮਰ ਦੇ ਲੋਕਾਂ ਜਿੰਨਾਂ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਲਏ ਹਨ , ਓਹ ਇਹ ਬੂਸਟਰ ਡੋਜ਼ ਜ਼ਰੂਰ ਲਗਵਾਉਣ ਅਤੇ ਇਹ ਬੂਸਟਰ ਡੋਜ਼ ਜਿਲਾ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ ।
ਡਾ ਗੁਰਬਿੰਦਰ ਕੌਰ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਅਤੇ ਸਿਹਤ ਵਿਭਾਗ ਵੱਲੋ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ ।