ਅਜੀਤਵਾਲ ,ਦਸੰਬਰ 2020 -(ਬਲਵੀਰ ਬਾਠ )- ਇਤਿਹਾਸਕ ਪਿੰਡ ਢੁੱਡੀਕੇ ਜੋ ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਪਿੰਡ ਵਿੱਚ ਪਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ । ਪਹਿਲਾਂ ਸਾਰੇ ਪਿੰਡ ਵਿੱਚ ਅਰਥੀ ਨਾਲ ਲੈਕੇ ਰੋਹ ਭਰੀ ਰੈਲੀ ਕੱਢੀ ਗਈ । ਮੇਨ ਸੜਕ ਅਜੀਤਵਾਲ ਦੇ ਚੌਕ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵਲੋਂ ਪਿੱਟ ਸਿਆਪਾ ਕੀਤਾ ਗਿਆ । ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ । ਔਰਤ ਮੁਕਤੀ ਮੰਚ ਦੇ ਸੂਬਾ ਆਗੂ ਸੁਰਿੰਦਰ ਕੌਰ ਜੀ ਨੇ ਲੋਕਾਂ ਨੂੰ ਹੋਰ ਤੱਕੜੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ, ਉਹਨਾਂ ਨੇ ਕਿਹਾ ਢੁੱਡੀਕੇ ਵਾਸੀਆਂ ਨੇ ਪਾਰਟੀਆਂ ਨੂੰ ਪਿੱਛੇ ਛੱਡ ਕੇ ਇਕ ਮੁੱਠ ਹੋ ਕੇ ਲੜ ਰਹੇ ਨੇ। ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਨੌਜਵਾਨਾਂ, ਮਾਤਾਵਾਂ, ਭੈਣਾਂ, ਬਜ਼ੁਰਗਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਗਦਰੀ ਬਾਬਿਆਂ ਦਾ ਮੇਲਾ 8 ਦਸੰਬਰ ਨੂੰ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ । ਕਵੀਸ਼ਰੀ, ਨਾਟਕ ਤੇ ਬੁਲਾਰੇ ਵੀ ਕਿਸਾਨ ਜਥੇਬੰਦੀਆਂ ਵਿਚੋਂ ਹੀ ਹੋਣਗੇ। ਯੂਨੀਅਨ ਦੇ ਪ੍ਰਧਾਨ ਗੁਰਸ਼ਰਨ ਸਿੰਘ, ਸਰਪੰਚ ਜਸਵੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਦਿੱਲੀ ਧਰਨੇ ਵਿੱਚ ਪਹਿਲੇ ਦਿਨ ਤੋਂ ਹੋਰ ਸਾਥੀਆਂ ਨਾਲ ਡਟੇ ਹੋਏ ਨੇ। ਅਰਥੀ ਫੂਕ ਮੁਜ਼ਾਹਰੇ ਵਿੱਚ ਯੂਨੀਅਨ ਦੇ ਅਹੁਦੇਦਾਰ ਗੁਰਮੀਤ ਸਿੰਘ ਪੰਨੂ, ਸਤਨਾਮ ਬਾਬਾ, ਦਵਿੰਦਰ ਸਿੰਘ ਮਧੋਲਾ, ਮੇਜਰ ਸਿੰਘ, ਦਰਸ਼ਪਰੀਤ, ਚਮਕੌਰ ਚੰਨੀ, ਧਰਮਿੰਦਰ, ਕੁਲਦੀਪ, ਹੀਰਾ, ਮਾਸਟਰ ਹਰੀ ਸਿੰਘ, ਮਾਸਟਰ ਜੈਕਬ, ਮਾਸਟਰ ਗੋਪਾਲ ਸਿੰਘ ਤੇ ਬਹੁਤ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ।