ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸੋਹੀ)
ਪੰਜਾਬ ਸਰਕਾਰ ਤੇ ਸ਼ਿਹਤ ਵਿਭਾਗ ਦੇ ਹੁਕਮਾਂ ਤੇ ਸੀਨੀਅਰ ਮੈਂਡੀਕਲ ਅਫ਼ਸਰ ਮਹਿਲ ਕਲਾਂ ਡਾ.ਹਰਿੰਦਰ ਸਿੰਘ ਸੂਦ ਦੀ ਅਗਵਾਈ ਹੇਠ ਮੁੱਢਲੇ ਸਿਹਤ ਕੇਂਦਰ ਵਜੀਦਕੇ ਕਲਾਂ ਵਿਖੇ 45 ਸਾਲ ਤੋਂ ਜਿਆਦਾ ਉਮਰ ਦੇ ਵਿਆਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਦਿੱਤੀ ਗਈ। ਇਸ ਮੌਕੇ ਸਿਹਤ ਕਰਮਚਾਰੀ ਸੁਖਮਿੰਦਰ ਸਿੰਘ ਛੀਨੀਵਾਲ ,ਏਐਨਐਮ ਸੁਖਪਾਲ ਕੌਰ ਤੇ ਸੀਐੱਚਓ ਸੋਨੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਂਨੀਆਂ ਸਬੰਧੀ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਸਭ ਨੂੰ ਮੂੰਹ ਤੇ ਮਾਸਕ ,ਹੱਥਾਂ ਦੀ ਸਫ਼ਾਈ ਤੇ ਸਮਾਜਿਕ ਦੂਰੀ ਜਿਹੀਆਂ ਮੁੱਢਲੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਪੰਜਾਬ ਸਰਕਾਰ ਤੇ ਸ਼ਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਜੜ੍ਹੋ ਖ਼ਤਮ ਕਰਨ ਲਈ ਵੈਕਸੀਨੇਸਨ ਮੁਹਿੰਮ ਚੱਲ੍ਹ ਰਹੀ ਹੈ,ਇਸ ਲਈ ਹਰ ਮਨੁੱਖ ਨੂੰ ਕੋਰੋਨਾ ਵੈਕਸੀਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਆਗੂ ਸਿਕੰਦਰ ਸਿੰਘ ਸਮਰਾ,ਬਲਜਿੰਦਰ ਸਿੰਘ, ਆਸ਼ਾ ਵਰਕਰ ਕਰਮਜੀਤ ਕੌਰ ਤੇ ਮੋਨਿਕਾ ਹਾਜਰ ਸਨ।