ਲੰਡਨ,ਮਾਰਚ 2021 (ਗਿਆਨੀ ਅਮਰੀਕ ਸਿੰਘ ਰਾਠੌਰ/ ਗਿਆਨੀ ਰਵਿੰਦਰਪਾਲ ਸਿੰਘ)
ਏਸਟ੍ਰਾਜੇਨੇਕਾ (AstraZeneca) ਨੇ ਆਪਣੀ ਵੈਕਸੀਨ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਉਸ ਦੀ ਵੈਕਸੀਨ ਲੱਗਣ ਤੋਂ ਬਾਅਦ ਖ਼ੂਨ ਦੇ ਥੱਕੇ ਜਮਣ ਦਾ ਖ਼ਤਰਾ ਹੋਣ ਦੇ ਕੋਈ ਸਬੂਤ ਨਹੀਂ ਹੈ। ਯੂਰੋਪੀਅ ਤੇ ਬ੍ਰਿਟੇਨ ਦੇ ਦਵਾ ਨਿਯਾਮਕਾਂ ਨੇ ਕਿਹਾ ਹੈ ਕਿ ਵੈਕਸੀਨ ਤੇ ਖ਼ੂਨ ਦੇ ਥੱਕਿਆਂ ਵਿਚਕਾਰ ਪੁਸ਼ਟੀ ਨਹੀਂ ਹੋਈ ਹੈ ਤੇ ਇਸ ਕਾਰਨ ਵੈਕਸੀਨ ਲਾਉਣੀ ਜਾਰੀ ਰੱਖਣੀ ਚਾਹੀਦੀ। ਸੀਐੱਨਐੱਨ ਮੁਤਾਬਿਕ, ਡੇਨਮਾਰਕ, ਨਾਰਵੇ ਤੇ ਆਈਸਲੈਂਡ ਸਮੇਤ ਕੁਝ ਯੂਰੋਪੀਅ ਦੇਸ਼ਾਂ ਦੇ ਇਕ ਸਮੂਹ ਨੇ ਐਸਟ੍ਰਾਜੇਨੇਕਾ (AstraZeneca) ਦੀ ਕੋਰੋਨਾ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਾਈ। ਇਸ ਤੋਂ ਬਾਅਦ ਥਾਈਲੈਂਡ ਦੇ ਪ੍ਰਧਾਨ ਮੰਤਰੀ, ਪ੍ਰਿਆਨ ਚਾਨ-ਓ-ਚਾ ਨੇ ਐਸਟ੍ਰਾਜੇਨੇਕਾ ਵੈਕਸੀਨ ਦੀ ਡੋਜ਼ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੂਰੇ ਥਾਈਲੈਂਡ 'ਚ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਾ ਦਿੱਤੀ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 1 ਕਰੋੜ ਤੋਂ ਜ਼ਿਆਦਾ ਰਿਕਾਰਡ ਦੇ ਸਾਡੇ ਸੁਰੱਖਿਆ ਡਾਟਾ ਦੇ ਵਿਸ਼ੇਲਸ਼ਣ ਨਾਲ ਕਿਸੇ ਵੀ ਪਰਿਭਾਸ਼ਿਤ ਉਮਰ ਵਰਗ, ਲਿੰਗ, ਬੈਚ ਜਾਂ ਕਿਸੇ ਵਿਸ਼ੇਸ਼ ਦੇਸ਼ 'ਚ ਪਲਮੋਨਰੀ ਐਮਬੋਲਿਜ਼ਮ ਜਾਂ ਡੀਪ ਵੇਨ ਥ੍ਰੋਮਬੋਸਿਸ ਦੇ ਵਧਦੇ ਖ਼ਤਰੇ ਦੇ ਕੋਈ ਸਬੂਤ ਨਹੀਂ ਮਿਲੇ ਹਨ। ਅਜਿਹੇ ਦੇਸ਼ਾਂ 'ਚ ਵੀ ਐਸਟ੍ਰਾਜੇਨੇਕਾ (AstraZeneca) ਦੀ ਕੋਰੋਨਾ ਵੈਕਸੀਨ 'ਚ ਕੋਈ ਅਜਿਹਾ ਜੋਖਿਮ ਨਹੀਂ ਦੇਖਿਆ ਗਿਆ ਹੈ ਜਿੱਥੇ ਇਹ ਵੈਕਸੀਨ ਇਸਤੇਮਾਲ ਹੋ ਰਹੀ ਹੈ।