ਜਨੇਵਾ ,ਮਾਰਚ 2021( ਏਜੰਸੀ)
ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਦਵਾਈ ਕੰਪਨੀ ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਬਲਿਊਐਚਓ ਦੀ ਮਨਜ਼ੂਰੀ ਤੋਂ ਬਾਅਦ ਇਸ ਵੈਕਸੀਨ ਨੂੰ ਹੁਣ ਅੰਤਰਰਾਸ਼ਟਰੀ ਕੋਵੈਕਸ ਮੁਹਿੰਮ ਤਹਿਤ ਗਰੀਬ ਦੇਸ਼ਾਂ ਨੂੰ ਸਪਲਾਈ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਅਜੇ ਤਕ ਕੋਈ ਵੈਕਸੀਨ ਨਹੀਂ ਪਹੁੰਚੀ ਹੈ। ਜੌਨਸਨ ਐਂਡ ਜੌਨਸਨ ਦੇ ਟੀਕੇ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਦੋ ਖੁਰਾਕਾਂ ਦੀ ਬਜਾਏ ਸਿਰਫ਼ ਇਕ ਖੁਰਾਕ ਦੀ ਲੋਡ਼ ਹੋਵੇਗੀ। ਹੋਰ ਟੀਕਿਆਂ ਦੀਆਂ ਦੋ ਖੁਰਾਕਾਂ ਲਗਾਏ ਜਾਣ ਦੀ ਲੋਡ਼ ਹੁੰਦੀ ਹੈ।
ਡਬਲਿਊਐਚਓ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਵੱਡੇ ਕਲੀਨੀਕਲ ਟਰਾਈਲ ਤੋਂ ਮਿਲੇ ਲੋਡ਼ੀਂਦੇ ਡਾਟੇ ਵਿਚ ਇਹ ਵੈਕਸੀਨ ਕੰਮਕਾਜੀ ਲੋਕਾਂ ’ਤੇ ਪ੍ਰਭਾਵ ਨਜ਼ਰ ਆਈ ਹੈ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਤੋਂ ਇਕ ਦਿਨ ਪਹਿਲਾਂ ਹੀ 27 ਦੇਸ਼ਾਂ ਨੂੰ ਸੰਗਠਨ ਯੂਰਪੀ ਸੰਘ ਦੀ ਯੂਰਪੀਅਨ ਮੈਡੀਸਨ ਏਜੰਸੀ ਨੇ ਇਸ ਵੈਕਸੀਨ ਦੀ ਵਰਤੋਂ ਨੂੰ ਹਰੀ ਝੰਡੀ ਦਿਖਾਈ ਸੀ।