ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ੱ ਸਮਰਪਿਤ ਹੋਣਗੇ ਸਮਾਗਮ
ਜਗਰਾਉ, 2021 ਮਾਰਚ (ਮਨਜਿੰਦਰ ਗਿੱਲ)- ਬਿਜਲੀ ਵਿਭਾਗ ਜਗਰਾਉਜ਼ ਦੇ ਸਿੱਧਵਾਂ ਬੇਟ ਰੋਡ ਸਥਿੱਤ ਐਕਸੀਅਨ ਦਫਤਰ ਵਿਖੇ ਬਿਜਲੀ ਮਹਿਕਮੇ ਦੇ ਮੁਲਾਜ਼ਮਾ ਅਤੇ ਅਧਿਕਾਰੀਆਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਅੱਜ 13 ਮਾਰਚ ਦਿਨ ਸ਼ਨੀਵਾਰ ੱ ਪ੍ਰਕਾਸ਼ ਕਰਵਾਏ ਜਾ ਰਹੇ ਹਨ, ਜਿੰਨਾਂ ਦੇ ਭੋਗ 15 ਮਾਰਚ ਦਿਨ ਸੋਮਵਾਰ ੱ ਪਾਏ ਜਾਣਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਵਜਾਨੀਆਂ ਸਕੱਤਰ ਪਰਮਜੀਤ ਸਿੰਘ ਚੀਮਾਂ ਅਤੇ ਕੈਸ਼ੀਅਰ ਜਤਿੰਦਰਪਾਲ ਸਿੰਘ ਡੱਲਾ ਨੇ ਦੱਸਿਆ ਕਿ ਐਕਸੀਅਨ ਜਗਰਾਉਜ਼ ਇੰਜ:ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਹ ਸਮਾਗਮ ”ਹਿੰਦ ਦੀ ਚਾਦਰ# ਲਾਸਾਨੀ ਸ਼ਹਾਦਤ ਦੇ ਪ੍ਰਤੀਕ ਨੌਵੇਜ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ੱ ਸਮਰਪਿਤ ਹੋਣਗੇ। ਜਿੱਥੇ ਤਿੰਨ ਦਿਨ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਅਤੇ ਸਮਾਗਮਾਂ ਦੀ ਸਮਾਪਤੀ ਮੌਕੇ 15 ਮਾਰਚ ਦਿਨ ਸੋਮਵਾਰ ੱ ਪ੍ਰਸਿੱਧ ਰਾਗੀ ਗੁਰੂ ਸਾਹਿਬਾਂ ਦੀ ਇਲਾਹੀ ਬਾਣੀ ਦਾ ਰਸ ਭਿੰਨਾਂ ਕੀਰਤਨ ਕਰਨਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਸੰਜੇ ਕੁਮਾਰ ਬੱਬਾ, ਪਵਿੱਤਰ ਸਿੰਘ ਗਾਲਿਬ, ਇੰਦਰਜੀਤ ਕਾਉਜ਼ਕੇ, ਜਗਦੀਸ਼ ਸਿੰਘ ਲੱਖਾ, ਪ੍ਰਿਭਪ੍ਰੀਤ ਸਿੰਘ ਲੱਖਾ, ਦਿਵਾਂFੂ ਗਰਗ, ਮਨਦੀਪ ਸਿੰਘ ਮੋਨੂੰ, ਸਤਿੰਦਰ ਸਿੰਘ, ਦਵਿੰਦਰ ਸਿੰਘ ਭੁੱਲਰ, ਹਰਦੀਪ ਸਿੰਘ ਢੋਲਣ ਆਦਿ ਵੀ ਹਾਜ਼ਰ ਸਨ।