You are here

ਦੇਸ਼ 'ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ, ਅਮਰੀਕਾ-ਇਟਲੀ ਸਮੇਤ ਕਈ ਦੇਸ਼ਾਂ 'ਚ ਹਾਹਾਕਾਰ

ਨਵੀਂ ਦਿੱਲੀ,ਮਾਰਚ 2020-(ਏਜੰਸੀ )-

ਦੇਸ਼ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਫਿਲਹਾਲ 700 ਤੋਂ ਉੱਪਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਫਿਲਹਾਲ ਹੁਣ ਤਕ ਕੋਰੋਨਾ ਦੇ ਕੁੱਲ 724 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 640 ਮਰੀਜ਼ਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ,ਉੱਥੇ 66 ਮਰੀਜ਼ ਹਸਪਤਾਲ ਤੋਂ ਠੀਕ ਹੋ ਕੇ ਘਰ ਜਾ ਚੁੱਕੇ ਹਨ। 17 ਵਿਅਕਤੀਆਂ ਦੀ ਹੁਣ ਤਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਚੁੱਕੀ ਹੈ। ਦੁਨੀਆ 'ਚ ਹੁਣ ਅਮਰੀਕਾ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਸਕ੍ਰਮਿਤ ਦੇਸ਼ ਬਣ ਗਿਆ ਹੈ। ਅਮਰੀਕਾ ਨੇ ਚੀਨ ਨੂੰ ਇਸ ਮਾਮਲੇ 'ਚ ਪਛਾੜ ਦਿੱਤਾ ਹੈ।

ਅਮਰੀਕਾ 'ਚ 85 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ 'ਚ ਕੋਰੋਨਾ ਸਕ੍ਰਮਣ ਪਾਇਆ ਗਿਆ। ਇਟਲੀ 'ਚ ਵੀ 80 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਲਪੇਟ 'ਚ ਆਏ ਹਨ, ਉਥੇ 8 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ