-ਕੌਣ ਕਹਿੰਦਾ
ਕਿ -
ਸੱਚ ਬੋਲਣ ਵਾਲੇ
ਦੇ ਸਸਕਾਰ ਮੌਕੇ
ਚਾਰ ਬੰਦੇ ਵੀ
ਨਹੀਂ ਹੁੰਦੇ!
ਇਥੇ ਤਾਂ ਜਿੰਨ੍ਹੇ
ਝੂਠ ਬੋਲਣ ਵਾਲੇ
ਦੀ ਲਾਸ਼ ਪਿਛੇ
ਹੁੰਦੇ ਨੇ,
ਉਨ੍ਹੇ ਹੀ
ਸੱਚ ਬੋਲਣ ਵਾਲੇ
ਦੀ ਲਾਸ਼ ਨੂੰ
ਮੋਢਾ ਲਾਉਣ ਵਾਲੇ ਹੁੰਦੇ ਨੇ!
ਜੇ ਹੁੰਦੇ ਨ੍ਹੀਂ
ਤਾਂ ਆਰਥਿਕ ਥੜ੍ਹਾਂ
ਮਾਰਿਆਂ ਦੀ
ਲਾਸ਼ ਪਿਛੇ ਨ੍ਹੀਂ ਹੁੰਦੇ!
ਜਿਨ੍ਹਾਂ ਨੂੰ
ਕਈ ਵਾਰ
ਨਾ ਤਾਂ ਕਫਨ਼ ਮਿਲਦਾ,
ਨਾ ਚਾਰ ਲੱਕੜਾਂ
ਨਸੀਬ ਹੁੰਦੀਆਂ ਨੇ!
-ਸੁਖਦੇਵ ਸਲੇਮਪੁਰੀ
09780620233
21 ਮਈ, 2022.