ਜਨਮ ਦਿਨ ‘ਤੇ ਵਿਸ਼ੇਸ਼
ਕੌਮੀ ਅੰਦੋਲਨ ਦੇ ਆਗੂ ਰਾਜਾ ਰਾਮ ਮੋਹਨ ਰਾਏ—(22 ਮਈ 1772 – 27 ਸਤੰਬਰ 1833)
ਰਾਜਾ ਰਾਮ ਮੋਹਨ ਰਾਏ (19ਵੀਂ ਸਦੀ ਦੇ )ਭਾਰਤਵਰਸ਼ ਦੇ ਇੱਕ ਮਹਾਨ ਸੁਧਾਰਕ ਸਨ । ਉਹਨਾਂ ਨੂੰ ‘ਭਾਰਤ ਦੇ ਕੌਮੀ ਅੰਦੋਲਨ ਦਾ ਪੈਗ਼ੰਬਰ ‘ ਹੋਣ ਦਾ ਮਾਣ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਭਾਰਤੀ ਪੁਨਰਜਾਗਰਨ ਦਾ ਅਗਵਾਨ ਮੰਨਿਆ ਜਾਂਦਾ ਹੈ।ਰਾਜਾ ਰਾਮ ਮੋਹਨ ਰਾਏ ਦਾ ਜਨਮ 22 ਮਈ 1772 ਈ.ਵਿੱਚ ਹੁਗਲੀ ਜਿਲੇ ਵਿੱਚ ਸਥਿਤ ਰਾਧਾਨਗਰ ਨਾਮੀ ਪਿੰਡ ਵਿੱਚ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਰਮਾਕਾਂਤ ਅਤੇ ਮਾਤਾ ਦਾ ਨਾਮ ਤਰਨੀ ਦੇਵੀ ਸੀ। ਉਨ੍ਹਾਂ ਨੇ ਸੰਸਕ੍ਰਿਤ ,ਫ਼ਾਰਸੀ ,ਅਰਬੀ ,ਆਦਿ ਭਾਰਤੀ ਭਸ਼ਾਵਾਂ ਵਿੱਚ ਵਿੱਦਿਆ ਪ੍ਰਾਪਤ ਕੀਤੀ। ਜਦੋਂ ਰਾਮ ਮੋਹਨ ਰਾਏ ਨੂੰ ਈਸਟ ਇੰਡੀਆ ਕੰਪਨੀ ਵਿੱਚ ਨੌਕਰੀ ਦਾ ਮੌਕਾ ਮਿਲਿ hu hu uਆਂ ਤਾਂ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਦਾ ਵੀ ਅਧੀਐਨ ਕੀਤਾ ।ਰਾਜਾ ਰਾਮ ਮੋਹਨ ਰਾਏ ਨੇ ਕੇਵਲ ਨੌ ਵਰ੍ਹਿਆਂ ਤੱਕ ਕੰਪਨੀ ਦੀ ਨੌਕਰੀ ਕੀਤੀ । ਕਈ ਪੁਸਤਕਾਂ ਵਿੱਚ ਇਹ ਨੌਕਰੀ ਦਾ ਸਮਾਂ ਦਸ ਸਾਲ ਦਿੱਤਾ ਹੋਇਆ ਹੈ। ਸੰਨ 1828 ਵਿੱਚ ਉਨ੍ਹਾਂ ਨੇ ‘ਬ੍ਰਹਮੋ ਸਮਾਜ’ ਨੀਂਹ ਰੱਖੀ ।ਰਾਜਾ ਰਾਮ ਮੋਹਨ ਰਾਏ ਨੇ ਬੰਗਲਾ ਵਿੱਚ ‘ਸੰਵਾਦ ਕੌਮੁਦੀ’ ਅਤੇ ਫ਼ਾਰਸੀ ਵਿੱਚ ‘ਮਿਰਾਤੁਲ ਅਖਬਾਰ’ ਸਮਾਚਾਰ ਪੱਤਰ ਚਲਾਏ। 1811 ਈ. ਵਿੱਚ ਉਹਨਾਂ ਦੇ ਭਰਾ ਜਗਮੋਹਨ ਦੀ ਮੌਤ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ‘ਬ੍ਰਹਮੋ ਸਮਾਜ ‘ ਦੀ ਸਥਾਪਨਾ ਨਾਲ ਭਾਰਤ ਵਿੱਚ ਇੱਕ ਨਵੀਂ ਸੱਭਿਅਤਾ ਦਾ ਆਰੰਭ ਹੋਇਆ, ਜਿਸ ਵਿੱਚ ਪੂਰਬ ਅਤੇ ਪੱਛਮ ਦੀਆਂ ਸੱਭਿਅਤਾਵਾਂ ਦਾ ਮਿਸ਼ਰਣ ਸੀ।
ਰਾਜਾ ਰਾਮ ਮੋਹਨ ਰਾਏ ਨੇ ‘ਸਤੀ ਦੀ ਰਸਮ‘ ਦਾ ਵਿਰੋਧ ਕੀਤਾ। ਉਨ੍ਹਾਂ ਨੇ ਵਿਲੀਅਮ ਬੈਟਿੰਗ ਰਾਹੀਂ ਸਤੀ ਦੀ ਰਸਮ ਦੇ ਵਿਰੁੱਧ ਉਠਾਏ ਗਏ ਕਦਮਾਂ ਨੂੰ ਸਫ਼ਲ ਬਨਾਉਣ ਵਿੱਚ ਬਹੁਮੁੱਲੀ ਸਹਾਇਤਾ ਦਿੱਤੀ ।1823 ਈ. ਦੇ ‘ ਪ੍ਰੈਸ ਆਰਡੀਨੈਂਸ ‘ ਦਾ ਸਖਤ ਵਿਰੋਧ ਕੀਤਾ ।1830 ਈ. ਵਿੱਚ ਰਾਮ ਮੋਹਨ ਰਾਏ ਇੰਗਲੈਡ ਗਏ ।1832 ਈ. ਵਿੱਚ ਰਾਜਾ ਰਾਮ ਮੋਹਨ ਰਾਏ ਨੇ ਫਰਾਂਸ ਦੀ ਯਾਤਰਾ ਕੀਤੀ ।ਉਹਨਾਂ ਨੇ ਜਿਊਰੀ ਐਕਟ (1872 ਈ. )ਦੀ ਸਖਤ ਅਲੋਚਨਾ ਕੀਤੀ ਅਤੇ ਉਸਨੂੰ ਸਰਕਾਰ ਦਾ ਇੱਕ ਅਨਿਆਈ ਕਦਮ ਕਿਹਾ ।ਡਾਕਟਰ ਆਰ.ਸੀ. ਮਜੂਮਦਾਰ ਲਿਖਦੇ ਹਨ ਕਿ ਰਾਜਾ ਰਾਮ ਮੋਹਨ ਰਾਏ ਪਹਿਲੇ ਭਾਰਤੀ ਸਨ ,ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੀਆਂ ਤਕਲੀਫ਼ਾਂ ਤੇ ਸ਼ਿਕਾਇਤਾਂ ਨੂੰ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖਿਆ ।ਰਾਜਾ ਰਾਮ ਮੋਹਨ ਰਾਏ ਅੰਗਰੇਜ਼ੀ ਵਿੱਦਿਆ ਦਾ ਪ੍ਰਚਾਰ ਕਰਨ ਦੇ ਪੱਖ ਵਿੱਚ ਸਨ। ਇਸ ਲਈ ਉਹਨਾਂ ਨੇ ਕਲਕੱਤੇ ਵਿੱਚ ਇੱਕ ਸਕੂਲ ਕਾਇਮ ਕੀਤਾ ਅਤੇ ਭਾਰਤੀ ਗਵਰਨਰ ਜਨਰਲ ਲਾਰਡ ਐਮਹਰਸਟ ਨੂੰ ਇਸ ਖੇਤਰ ਵਿੱਚ ਉਦਾਰਤਾ -ਪੂਰਨ ਕਦਮ ਚੁੱਕਣ ਦੀ ਪ੍ਰਾਰਥਨਾ ਕੀਤੀ।
ਉਹਨਾਂ ਦਾ ਵਿਸ਼ਵਾਸ ਸੀ ਕਿ ਗਣਿਤ ,ਦਰਸ਼ਨ ,ਰਸਾਇਣ ਆਦਿ ਦੇ ਅਧਿਐਨ ਨਾਲ ਭਾਰਤੀਆਂ ਨੂੰ ਬਹੁਤ ਲਾਭ ਹੋਵੇਗਾ ।ਉਹਨਾਂ ਦੀ ਮੌਤ 27 ਸਤੰਬਰ 1833 ਈ. ਵਿੱਚ ਬ੍ਰਿਸਟਲ (ਇੰਗਲੈਂਡ ਵਿੱਚ ) ਦੇ ਅਸਥਾਨ ਉੱਤੇ ਹੋਈ ।ਬ੍ਰਿਸਟਲ ਵਿੱਚ ਹੀ ਉਹਨਾਂ ਦੀ ਸਮਾਧੀ ਬਣਾਈ ਗਈ।
ਅਸਿਸਟੈਂਟ ਪ੍ਰੋ.ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)