ਜਗਰਾਉਂ, 21 ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ,) ਜਗਰਾਉਂ ਟ੍ਰੈਫਿਕ ਪੁਲਿਸ ਇੰਨਚਾਰਜ ਸ ਜਰਨੈਲ ਸਿੰਘ ਹੁਣਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਦਾ ਹੈ ਅਤੇ ਉਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਅਤੇ ਬੁੱਲਟ ਵਾਲੇ ਮੋਟਰਸਾਈਕਲ ਸਵਾਰ ਜੋ ਕਿ ਟ੍ਰੈਫਿਕ ਨਿਯਮਾਂ ਅਨੁਸਾਰ ਨਹੀਂ ਚੱਲਦੇ , ਅੱਜ ਇੱਥੇ ਕਮਲ ਚੋਂਕ ਤੋਂ ਰਾਣੀ ਝਾਂਸੀ ਚੋਂਕ ਤੱਕ ਨਾਕੇ ਦੌਰਾਨ ਉਨ੍ਹਾਂ ਦੇ ਚਲਾਨ ਕੱਟੇ ਗਏ।ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਏ ਐਸ ਆਈ ਕੁਮਾਰ ਸਿੰਘ, ਏ ਐਸ ਆਈ ਮਹਿੰਦਰ ਕੁਮਾਰ,ਏ ਐਸ ਆਈ ਨਿਰਭੈ ਸਿੰਘ ਅਤੇ ਏ ਐਸ ਆਈ ਕਰਮਜੀਤ ਸਿੰਘ ਹੁਣਾਂ ਨੇ ਮਿਲ ਕੇ ਲਗਭਗ 15 ਚਲਾਨ ਕੱਟੇ ਜਿਨਾਂ ਵਿੱਚ ਕਾਗਜ ਪੱਤਰ ਪੂਰੇ ਨਾ ਹੋਣ ਤੇ ਕੁਝ ਕਾਰ, ਮੋਟਰਸਾਈਕਲ ਅਤੇ ਸਕੂਟਰ ਵੀ ਸਨ। ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਨੇ ਕਿਹਾ ਕਿ ਲੋਕ ਟਰੈਫਿਕ ਨਿਯਮਾਂ ਅਨੁਸਾਰ ਚੱਲਣ ਤਾਂ ਜੋ ਇਨ੍ਹਾਂ ਚਲਾਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਜਗਰਾਉਂ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਟ੍ਰੈਫਿਕ ਪੁਲਿਸ ਉਨ੍ਹਾਂ ਦੀ ਸੇਫਟੀ ਲਈ ਹੈ ਜੋ ਲੋਕ ਟਰੈਫਿਕ ਨਿਯਮਾਂ ਅਨੁਸਾਰ ਚੱਲਣ ਗੇ ਤਾਂ ਚਲਾਨ ਨਹੀਂ ਹੋਵੇਗਾ। ਅੱਜ ਦੇ 15 ਚਲਾਨ ਵਿਚ 5 ਨੂੰ ਨਕਦ ਤੇ ਬਾਕੀ ਗਡੀਆਂ ਨੂੰ ਬੰਦ ਕੀਤਾ ਗਿਆ।ਆਮ ਜਗਰਾਉਂ ਵਾਸੀਆਂ ਨੂੰ ਜਦੋਂ ਇਨ੍ਹਾਂ ਹੋ ਰਹੇ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਗਏ ਚਲਾਨਾ ਵਾਰੇ ਪੁਛਿਆ ਗਿਆ ਤਾਂ ਜ਼ਿਆਦਾ ਤਰ ਲੋਕ ਕਾਗਜ਼ ਪੱਤਰ ਨਾਂ ਹੋਣ ਤੇ ਚਲਾਨ ਹੋਣਾ ਸਹੀ ਹੈ ਪਰ ਜਗਰਾਉਂ ਦੀਆਂ ਸੜਕਾਂ ਤੇ ਬੋਲਦਿਆਂ ਕਿਹਾ ਕਿ ਰਾਏਕੋਟ ਰੋਡ ਦਾ ਕੰਮ ਬਹੁਤ ਜ਼ਿਆਦਾ ਹੋਲੀ ਹੋਲੀ ਹੋਣ ਕਰਕੇ ਵੀ ਜਗਰਾਉਂ ਦਾ ਟ੍ਰੈਫਿਕ ਬਹੁਤ ਜ਼ਿਆਦਾ ਡਿਸਟਰਵ ਹੈ ਇਸ ਵਲ ਵੀ ਧਿਆਨ ਦੇਣ ਦੀ ਲੋੜ ਹੈ।