ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕੈਨੇਡਾ ’ਚ ਅਮਰੀਕੀ ਰਾਜਦੂਤ ਕੈਲੀ ਕਰਾਫਟ ਨੂੰ ਸੰਯੁਕਤ ਰਾਸ਼ਟਰ ’ਚ ਅਗਲੀ ਰਾਜਦੂਤ ਵਜੋਂ ਨਾਮਜ਼ਦ ਕਰ ਰਹੇ ਹਨ। ਟਰੰਪ ਨੇ ਟਵੀਟ ਕੀਤਾ, ‘ਕੈਲੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਸਾਡੇ ਦੇਸ਼ ਦੀ ਅਗਵਾਈ ਕੀਤੀ ਹੈ ਅਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਉਸ ਦੀ ਅਗਵਾਈ ਹੇਠ ਸਾਡੇ ਦੇਸ਼ ਨੂੰ ਉੱਚ ਪੱਧਰ ਦੀ ਨੁਮਾਇੰਦਗੀ ਮਿਲ ਜਾਵੇਗੀ।’ ਜੇਕਰ ਅਮਰੀਕੀ ਸੈਨੇਟ ਕੈਲੀ ਕਰਾਫਟ ਦੇ ਨਾਂ ਦੀ ਪੁਸ਼ਟੀ ਕਰ ਦਿੰਦੀ ਹੈ ਤਾਂ ਨਿੱਕੀ ਹੇਲੀ ਦੇ ਅਸਤੀਫੇ ਕਾਰਨ ਖਾਲੀ ਹੋਏ ਇਸ ਅਹੁਦੇ ’ਤੇ ਉਸ ਦੀ ਨਿਯੁਕਤੀ ਹੋ ਜਾਵੇਗੀ।