You are here

ਸੀਨੀਅਰ ਫਾਰਮੇਸੀ ਅਫਸਰ ਰਾਜ ਕੁਮਾਰ ਕਾਲੜਾ ਨੂੰ ਦਿੱਤੀ ਨਿੱਘੀ ਵਿਦਾਇਗੀ

ਮੁਲਾਜਮ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸੇਵਾਵਾਂ ਦੀ ਸ਼ਲਾਘਾ

ਅਜੀਤਵਾਲ / ਮੋਗਾ 2 ਅਪ੍ਰੈਲ (ਜਸਵਿੰਦਰ ਸਿੰਘ ਰੱਖਰਾ  ) : ਸਿਹਤ ਵਿਭਾਗ ਵਿੱਚ 36 ਸਾਲ 2 ਮਹੀਨੇ ਦੀਆਂ ਬੇਦਾਗ ਸੇਵਾਵਾਂ ਉਪਰੰਤ ਸ਼੍ਰੀ ਰਾਜ ਕੁਮਾਰ ਕਾਲੜਾ ਸੀ ਐਚ ਸੀ ਢੁੱਡੀਕੇ ਜਿਲ੍ਹਾ ਮੋਗਾ ਤੋਂ ਸੀਨੀਅਰ ਫਾਰਮੇਸੀ ਅਫਸਰ ਦੇ ਅਹੁਦੇ ਤੋ ਰਿਟਾਇਰ ਹੋ ਗਏ ਹਨ। ਉਨ੍ਹਾਂ ਦੇ ਸਨਮਾਨ ਵਿੱਚ ਸੀ ਐਚ ਸੀ ਢੁੱਡੀਕੇ ਵਿਖੇ ਰੱਖਿਆ ਗਿਆ ਸਮਾਗਮ ਯਾਦਗਾਰੀ ਹੋ ਨਿੱਬੜਿਆ, ਜਿਸ ਵਿੱਚ ਪੰਜਾਬ ਭਰ ਦੇ ਮੁਲਾਜਮ ਆਗੂ, ਨੇੜੇ ਤੇੜੇ ਪਿੰਡਾਂ ਦੇ ਪੰਚ ਸਰਪੰਚ, ਸਮਾਜਿਕ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਰਵਿੰਦਰ ਲੂਥਰਾ, ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ, ਪਿੰਡ ਢੁੱਡੀਕੇ ਦੇ ਸਾਬਕਾ ਸਰਪੰਚ ਜਸਦੀਪ ਗੈਰੀ ਅਤੇ ਜਗਤਾਰ ਸਿੰਘ ਧਾਲੀਵਾਲ, ਲਾਲਾ ਲਾਜਪਤ ਰਾਏ ਮੈਮੋਰੀਅਲ ਕਮੇਟੀ ਤੋਂ ਰਣਜੀਤ ਸਿੰਘ ਧੁੰਨਾ, ਜਗਜੀਵਨ ਸਿੰਘ, ਲੈਕਚਰਾਰ ਰਾਜ ਜੰਗ ਸਿੰਘ, ਸਾਬਕਾ ਮੁਲਾਜ਼ਮ ਆਗੂ ਜਗਮੋਹਨ ਸਿੰਘ ਢੁੱਡੀਕੇ, ਮਾ ਗੁਰਚਰਨ ਢੁੱਡੀਕੇ, ਮੁਲਾਜਮ ਆਗੂ ਮਹਿੰਦਰ ਪਾਲ ਲੂੰਬਾ ਮੋਗਾ, ਸ਼ਾਮ ਲਾਲ, ਰਮਨ ਅੱਤਰੀ, ਸੱਤਪਾਲ ਸਿੰਘ ਫਿਰੋਜ਼ਪੁਰ, ਜਰਨੈਲ ਸਿੰਘ ਬਰਨਾਲਾ, ਗੁਰਪ੍ਰੀਤ ਸ਼ਹਿਣਾ, ਜਰਨੈਲ ਸਿੰਘ ਮੁਹਾਲੀ, ਗੁਰਜੰਟ ਸਿੰਘ ਮਾਹਲਾ, ਜੋਗਿੰਦਰ ਸਿੰਘ ਮਾਹਲਾ, ਦਵਿੰਦਰ ਸਿੰਘ ਤੂਰ, ਰਮਨਜੀਤ ਭੁੱਲਰ, ਮਨਦੀਪ ਸਿੰਘ ਭਿੰਡਰ, ਜਗਰੂਪ ਸਿੰਘ ਢੁੱਡੀਕੇ, ਪੈਨਸ਼ਨਰ ਆਗੂ ਨਾਇਬ ਸਿੰਘ, ਚਮਕੌਰ ਸਿੰਘ ਸਰਾਂ, ਐਸ ਐਮ ਓ ਡਾ ਸੁਰਿੰਦਰ ਸਿੰਘ ਝੰਮਟ, ਡਾ ਨੀਲਮ ਭਾਟੀਆ, ਡਾ ਇੰਦਰਵੀਰ ਸਿੰਘ, ਡਿਪਟੀ ਡਾਇਰੈਕਟਰ ਡਾ ਸ਼ਿੰਗਾਰਾ ਸਿੰਘ, ਡਾ ਸਾਕਸ਼ੀ ਬਾਂਸਲ, ਡਾ ਸਤਵੰਤ ਬਾਵਾ, ਡਾ ਵਰੁਨ, ਡਾ ਸਿਮਰਪਾਲ ਸਿੰਘ, ਲਛਮਣ ਸਿੰਘ ਭੋਲਾ ਅਤੇ ਅਵਤਾਰ ਸਿੰਘ ਸਮੇਤ ਅਣਗਿਣਤ ਆਗੂਆਂ ਨੇ ਰਾਜ ਕੁਮਾਰ ਕਾਲੜਾ ਦੀ ਸਖਸ਼ੀਅਤ ਬਾਰੇ ਬੋਲਦਿਆਂ ਉਨ੍ਹਾਂ ਨੂੰ ਫਰਜਾਂ ਨੂੰ ਨਿਭਾਉਣ ਅਤੇ ਹੱਕਾਂ ਦੀ ਖਾਤਰ ਲੜਨ ਵਾਲਾ ਅਣਥੱਕ ਯੋਧਾ ਕਰਾਰ ਦਿੰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਭ ਨੂੰ ਰਾਜ ਕੁਮਾਰ ਵਾਂਗ ਜਿੰਮੇਵਾਰ ਬਣਨਾ ਪਵੇਗਾ। ਉਨ੍ਹਾਂ ਸ਼੍ਰੀ ਰਾਜ ਕੁਮਾਰ ਦੀਆਂ ਸਿਹਤ ਵਿਭਾਗ ਪ੍ਰਤੀ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਕੰਮ ਵਿੱਚ ਸੰਪੰਨ ਸਨ ਤੇ ਆਪਣੇ ਸੀਨੀਅਰ ਅਤੇ ਜੂਨੀਅਰ ਕਰਮਚਾਰੀਆਂ ਨੂੰ ਕੰਮ ਸਿਖਾਉਣ ਦੇ ਨਾਲ ਨਾਲ ਉਨ੍ਹਾਂ ਨਾਲ ਦੋਸਤਾਨਾ ਵਿਵਹਾਰ ਰੱਖਦੇ ਸਨ। ਉਨ੍ਹਾਂ ਜਿੱਥੇ ਵਿਭਾਗੀ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਉਥੇ ਮੁਲਾਜਮਾਂ ਦੇ ਹੱਕਾਂ ਲਈ ਆਗੂ ਸਫਾਂ ਵਿੱਚ ਰਹਿ ਕੇ ਆਵਾਜ ਬੁਲੰਦ ਕੀਤੀ ਅਤੇ ਅਨੇਕਾਂ ਮੁਲਾਜ਼ਮ ਘੋਲਾਂ ਦੀ ਅਗਵਾਈ ਕੀਤੀ। ਉਨ੍ਹਾਂ ਦੀ ਮੌਜੂਦਗੀ ਹੀ ਮੁਲਾਜਮਾਂ ਅੰਦਰ ਜੋਸ਼ ਭਰਦੀ ਸੀ। ਸਭ ਬੁਲਾਰਿਆਂ ਨੇ ਰਾਜ ਕੁਮਾਰ ਜੀ, ਉਨ੍ਹਾਂ ਦੀ ਧਰਮ ਪਤਨੀ, ਮਾਤਾ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੇਦਾਗ ਸੇਵਾ ਉਪਰੰਤ ਵਿਦਾਇਗੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆ ਉਨ੍ਹਾਂ ਦੀ ਖੁਸ਼ਹਾਲ, ਲੰਬੀ ਅਤੇ ਤੰਦਰੁਸਤ ਜਿੰਦਗੀ ਦੀ ਕਾਮਨਾ ਕੀਤੀ। ਸੀ ਐਚ ਸੀ ਢੁੱਡੀਕੇ ਦੇ ਸਮੂਹ ਪੈਰਾਮੈਡੀਕਲ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਅੰਗੂਠੀ ਪਹਿਨਾਈ ਗਈ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਮਹਿਮਾਨਾਂ ਨੇ ਉਨ੍ਹਾਂ ਨੂੰ ਅਣਗਿਣਤ ਤੋਹਫਿਆਂ ਨਾਲ ਨਿਵਾਜਿਆ ਅਤੇ ਬੜੇ ਅਦਬ ਸਤਿਕਾਰ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ ਜਗਰਾਓਂ ਸਥਿਤ ਰਿਹਾਇਸ਼ ਤੱਕ ਛੱਡ ਕੇ ਆਏ। ਇਸ ਮੌਕੇ ਉਕਤ ਤੋਂ ਇਲਾਵਾ ਫਾਰਮੇਸੀ ਅਫਸਰ ਵਿਸ਼ਵ ਪ੍ਰਭਜੋਤ, ਗੁਰਮੀਤ ਸਿੰਘ, ਸ਼ਿਵ ਲਾਲ, ਰਣਜੀਤ ਸਿੰਘ ਸਿੱਧੂ, ਸ਼ਕਰਨਜੀਤ ਕੌਰ, ਦਵਿੰਦਰ ਸਿੰਘ, ਸੁਰਿੰਦਰ ਲਾਡੀ, ਜਸਪਾਲ ਕੌਰ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ, ਮਿੱਤਰ ਅਤੇ ਮੁਲਾਜਮ ਵੱਡੀ ਗਿਣਤੀ ਵਿੱਚ ਹਾਜਰ ਸਨ।