28 ਗੈਂਗਸਟਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਹਨ ਉਨ੍ਹਾਂ ਦਾ ਹੋਇਆ ਖਰੜਾ ਤਿਆਰ
ਨਵੀਂ ਦਿੱਲੀ, 03 ਅਪ੍ਰੈਲ-(ਜਨ ਸ਼ਕਤੀ ਨਿਊਜ਼ ਬਿਊਰੋ ) ਕੇਂਦਰੀ ਜਾਂਚ ਏਜੰਸੀ ( N I A ) ਵਲੋਂ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਮ ਤੇ ਉਨ੍ਹਾਂ ਦੀਆਂ ਕਾਰਵਾਈਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ ਹੈ। ਇਨ੍ਹਾਂ ਗੈਂਗਸਟਰਾਂ ਦਾ ਸੰਬੰਧ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ,ਹਰਿਆਣਾ,ਰਾਜਸਥਾਨ ਤੇ ਹੋਰ ਰਾਜਾਂ ਨਾਲ ਹੈ, ਜੋ ਵਿਦੇਸ਼ਾਂ ਵਿਚ ਰਹਿ ਕੇ ਭਾਰਤ ਵਿਚ ਟਾਰਗੇਟ ਕਿਲਿੰਗ ਸਮੇਤ ਹੋਰ ਅਪਰਾਧੀ ਕਾਰਵਾਈਆਂ ਕਰ ਰਹੇ ਹਨ। ਹੁਣ ਇਨ੍ਹਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਰਣਨੀਤੀ ਉਲੀਕੀ ਜਾ ਰਹੀ ਹੈ।
1. ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ - ਕੈਨੇਡਾ/ਯੂ ਐਸ ਏ
2. ਅਨਮੋਲ ਬਿਸ਼ਨੋਈ - ਅਮਰੀਕਾ
3. ਕੁਲਦੀਪ ਸਿੰਘ- ਯੂ. ਏ. ਈ.
4. ਜਗਜੀਤ ਸਿੰਘ- ਮਲੇਸ਼ੀਆ
5. ਧਰਮ ਕਹਲੋਨ- ਯੂ. ਐਸ. ਏ.
6. ਰੋਹਿਤ ਗੋਦਾਰਾ- ਯੂਰਪ
7. ਗੁਰਵਿੰਦਰ ਸਿੰਘ- ਕੈਨੇਡਾ
8. ਸਚਿਨ ਥਾਪਨ- ਅਜਰਬਾਈਜਾਨ
9. ਸਤਵੀਰ ਸਿੰਘ- ਕੈਨੇਡਾ
10. ਸਨਵਰ ਢਿੱਲੋਂ- ਕੈਨੇਡਾ
11. ਰਾਜੇਸ਼ ਕੁਮਾਰ- ਬ੍ਰਾਜ਼ੀਲ
12. ਗੁਰਪ੍ਰਿੰਦਰ ਸਿੰਘ- ਕੈਨੇਡਾ
13. ਹਰਜੋਤ ਸਿੰਘ ਗਿੱਲ- ਅਮਰੀਕਾ
14. ਦਰਮਨਜੀਤ ਸਿੰਘ ਉਰਫ਼- ਦਰਮਨ ਕਾਹਲੋਂ ਅਮਰੀਕਾ
15. ਅੰਮ੍ਰਿਤਪਾਲ- ਅਮਰੀਕਾ
16. ਸੁਖਦੂਲ ਸਿਰਫ਼ ਉਰਫ਼ ਸੁੱਖਾ ਦੁਨੇਕੇ- ਕੈਨੇਡਾ
17. ਗੁਰਪਿੰਦਰ ਸਿੰਘ ਉਰਫ਼ ਬਾਬਾ ਦੱਲਾ- ਕੈਨੇਡਾ
18. ਸਤਵੀਰ ਸਿੰਘ ਵੜਿੰਗ ਉਰਫ਼ ਸੈਮ- ਕੈਨੇਡਾ
19. ਲਖਬੀਰ ਸਿੰਘ ਲੰਡਾ- ਕੈਨੇਡਾ
20. ਅਰਸ਼ਦੀਪ ਸਿੰਘ ਉਰਫ਼ ਡੱਲਾ- ਕੈਨੇਡਾ
21. ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ- ਕੈਨੇਡਾ
22. ਰਾਮਦੀਪ ਸਿੰਘ ਉਰਫ਼ ਰਮਨ ਜੱਜ- ਕੈਨੇਡਾ
23. ਗੌਰਵ ਪਟਿਆਲਾ ਉਰਫ਼ ਲੱਕੀ ਪਟਿਆਲ- ਅਰਮੀਨੀਆ
24. ਸੁਪ੍ਰੀਪ ਸਿੰਘ ਹੈਰੀ ਚੱਠਾ- ਜਰਮਨੀ
25. ਰਮਨਜੀਤ ਸਿੰਘ ਉਰਫ਼ ਰੋਮੀ- ਹਾਂਗਕਾਂਗ
26. ਮਨਪ੍ਰੀਤ ਸਿੰਘ ਉਰਫ਼ ਪੀਤਾ- ਫ਼ਿਲੀਪੀਂਸ
27. ਗੁਰਜੰਟ ਸਿੰਘ ਜੰਟਾ- ਅਸਟ੍ਰੇਲੀਆ
28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ਼ ਸੰਨੀ ਖਵਾਜਕੇ- ਇੰਡੋਨੇਸ਼ੀਆ